ਤਾਮਿਲ ਅਦਾਕਾਰ ਦਾ ਹੋਇਆ ਦੇਹਾਂਤ, ਦੋਸਤ ਦੇ ਘਰ ਮਿਲੀ ਲਾਸ਼

TeamGlobalPunjab
2 Min Read

ਨਿਊਜ਼ ਡੈਸਕ – ਮਨੋਰੰਜਨ ਦੀ ਦੁਨੀਆ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਬੌਲੀਵੁੱਡ ਅਦਾਕਾਰ ਸੰਦੀਪ ਨਾਹਰ ਦੀ ਖ਼ੁਦਕੁਸ਼ੀ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਹੈ ਕਿ ਇਕ ਹੋਰ ਅਦਾਕਾਰ ਦੀ ਮੌਤ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ। ਤਾਮਿਲ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਇੰਦਰ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਬੀਤੇ ਸ਼ੁੱਕਰਵਾਰ ਨੂੰ ਇੰਦਰ ਦੀ ਲਾਸ਼ ਉਸ ਦੇ ਦੋਸਤ ਦੇ ਘਰ ਪੱਖੇ ਨਾਲ ਲਟਕਦੀ ਮਿਲੀ।

ਦੱਸ ਦਈਏ ਅਦਾਕਾਰ ਇੰਦਰ ਕੁਮਾਰ 25 ਸਾਲਾਂ ਦਾ ਸੀ। ਇੰਦਰ ਤਾਮਿਲ ਟੈਲੀਵੀਜ਼ਨ ਦੇ ਪ੍ਰਮੁੱਖ ਕਲਾਕਾਰਾਂ ਚੋਂ ਇਕ ਸੀ। ਇੰਦਰ ਕੁਮਾਰ ਫਿਲਮ ਵੇਖਣ ਤੋਂ ਬਾਅਦ ਬੀਤੇ ਵੀਰਵਾਰ ਦੀ ਰਾਤ ਪੇਰਾਮਬਲੂਰ ‘ਚ ਆਪਣੇ ਦੋਸਤ ਦੇ ਘਰ ਰੁਕਿਆ ਤੇ ਉਥੇ ਖੁਦਕੁਸ਼ੀ ਕਰ ਲਈ। ਇੰਦਰ ਦੀ ਅਚਾਨਕ ਹੋਈ ਮੌਤ ਦਾ ਦੱਖਣੀ ਸਿਨੇਮਾ ਤੇ ਅਦਾਕਾਰ ਦੇ ਦੋਸਤਾਂ ਨੂੰ ਡੂੰਘਾ ਸਦਮਾ ਲੱਗਿਆ ਹੈ। ਇੰਦਰ ਕੁਮਾਰ ਦੀ ਮੌਤ ਦੇ ਬਾਅਦ ਕਈ ਫਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟਾਇਆ ਤੇ ਸ਼ਰਧਾਂਜਲੀ ਦਿੱਤੀ।

ਪੁਲਿਸ ਨੂੰ ਘਟਨਾ ਵਾਲੀ ਥਾਂ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਅਨੁਸਾਰ, ਇੰਦਰ ਕੁਮਾਰ ਦੀ ਲਾਸ਼ ਉਸ ਦੇ ਦੋਸਤ ਨੂੰ ਆਪਣੇ ਮਕਾਨ ਦੀ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਸੀ। ਇਸ ਤੋਂ ਬਾਅਦ ਇੰਦਰ ਦੇ ਦੋਸਤ ਨੇ ਇਸ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਇੰਦਰ ਕੁਮਾਰ ਦੀ ਮੌਤ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

TAGGED: , ,
Share this Article
Leave a comment