ਯਾਰ ਅਣਮੁੱਲੇ ਰਿਟਰਨਜ਼’ ਦਾ ਆਫੀਸ਼ੀਅਲ ਪੋਸਟਰ ਹੋਇਆ ਰਿਲੀਜ਼

TeamGlobalPunjab
3 Min Read

ਇਹ ਫ਼ਿਲਮ 13 ਮਾਰਚ 2020 ਨੂੰ ਸਿਨੇਮਾਘਰਾਂ ਵਿੱਚ ਆਵੇਗੀ

ਚੰਡੀਗੜ੍ਹ : ਸ਼੍ਰੀ ਫ਼ਿਲਮਜ਼ ਅਤੇ ਜਰਨੈਲ ਘੁਮਾਣ, ਬੱਤਰਾ ਸ਼ੋਅ ਬਿਜ਼, ਦੇ ਸੀ ਰਿਕਾਰਡਸ ਦੇ ਸਹਿਯੋਗ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਦੀ ਘੋਸ਼ਣਾ ਕੀਤੀ, ਜੋ ਦੋਸਤੀ ਅਤੇ ਰੋਮਾਂਸ ਦੀ ਕਹਾਣੀ ਹੈ, ਨੂੰ 13 ਮਾਰਚ, 2020 ਨੂੰ ਰਿਲੀਜ਼ ਕਰਨ ਲਈ ਤਿਆਰ ਹਨ।

ਰੱਬ ਦਾ ਰੇਡੀਓ ਅਤੇ ਆਟੇ ਦੀ ਚਿੜੀ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧ ਹੈਰੀ ਭੱਟੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਯਾਰ ਅਣਮੁੱਲੇ ਫ਼ਿਲਮ ਵਿਚ ਪ੍ਰਭ ਗਿੱਲ, ਯੁਵਰਾਜ ਹੰਸ, ਹਰੀਸ਼ ਵਰਮਾ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜਸਲੀਨ ਸਲੈਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਯਾਰ ਅਣਮੁੱਲੇ  ਦੋਸਤੀ ਅਤੇ ਰੋਮਾਂਸ ਦੀ ਇੱਕ ਕਹਾਣੀ ਹੈ ਜਿਸ ਵਿਚ ਕਾਮੇਡੀ ਅਤੇ ਸੰਗੀਤ ਦਾ ਬਹੁਤ ਹੀ ਵਧੀਆ ਮਿਸ਼ਰਣ ਦੇਖਣ ਨੂੰ ਮਿਲੇਗਾ।

ਸਾਰੇ ਪ੍ਰੋਜੈਕਟ ਨੂੰ ਅਮਨਦੀਪ ਸਿਹਾਗ, ਆਦਮਿਆ ਸਿੰਘ, ਅਮਨਦੀਪ ਸਿੰਘ, ਮਿੱਠੂ ਝਾਝਰਾ, ਡਾ. ਵਰੁਣ ਮਲਿਕ, ਪੰਕਜ ਢਾਕਾ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਰਾਜ ਸੂਰੀ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਇੰਦਰਜੀਤ ਗਿੱਲ ਫ਼ਿਲਮ ਦੇ ਕਰੀਏਟਿਵ ਪ੍ਰੋਡਿਊਸਰ ਹਨ। ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਸ ‘ਲੇਬਲ’ ਦੇ ਤਹਿਤ ਜਾਰੀ ਕੀਤਾ ਜਾਵੇਗਾ।

- Advertisement -

ਨਿਰਦੇਸ਼ਕ ਹੈਰੀ ਭੱਟੀ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਯਾਰ ਅਣਮੁੱਲੇ ਦਾ ਸਾਰੇ ਲੋਕਾਂ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਉੱਪਰ ਕੀ ਪ੍ਰਭਾਵ ਹੈ। ਇਸ ਲਈ ਇਸ ਫ਼ਿਲਮ ਦੇ ਦੂਜੇ ਭਾਗ ‘ਤੇ ਕੰਮ ਕਰਨਾ ਉਹ ਵੀ ਕੁਝ ਨਵੇਂ ਚਿਹਰਿਆਂ ਨਾਲ ਚੁਣੌਤੀ ਭਰਪੂਰ ਸੀ ਕਿਉਂਕਿ ਇਸ ਫ਼ਿਲਮ ਦੇ ਨਾਮ ਨਾਲ ਹੀ ਦਰਸ਼ਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਹਾਲਾਂਕਿ, ਅਸੀਂ, ਸਾਰੀ ਕਾਸਟ ਅਤੇ ਸਾਰੀ ਟੀਮ ਨੇ ਇਸ ਫ਼ਿਲਮ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਹੁਣ ਫ਼ਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ ਤਾਂ ਮੈਂ ਆਸ ਕਰਦਾ ਹਾਂ ਕਿ ਲੋਕ ਇਸ ਨੂੰ ਪਸੰਦ ਕਰਨਗੇ ਅਤੇ ਇਸ ਪੂਰੀ ਪ੍ਰਕਿਰਿਆ ਵਿਚ ਸਾਡਾ ਸਮਰਥਨ ਕਰਨਗੇ।”

ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ, “ਅਜਿਹੇ ਪ੍ਰੋਜੈਕਟ ਵਿਚ ਨਿਵੇਸ਼ ਕਰਨਾ ਜਿਸ ਦੇ ਪਹਿਲਾਂ ਹੀ ਪ੍ਰਸ਼ੰਸਕ ਹੋਣ ਅਤੇ ਦਰਸ਼ਕਾਂ ਨੂੰ ਉਸ ਪ੍ਰੋਜੈਕਟ ਤੋਂ ਉਮੀਦਾਂ ਹੋਣ ਜੋਖਮ ਭਰਿਆ ਹੁੰਦਾ  ਹੈ ਕਿ ਲੋਕ ਇਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ। ਹਾਲਾਂਕਿ, ਅਸੀਂ ਆਪਣੇ ਪ੍ਰੋਜੈਕਟ ਬਾਰੇ ਕਾਫ਼ੀ ਭਰੋਸਾ ਰੱਖਦੇ ਹਾਂ। ਫ਼ਿਲਮ ਦੇ ਇਸ ਆਫੀਸ਼ੀਅਲ ਪੋਸਟਰ ਵਿਚ ਦਰਸ਼ਕਾਂ ਨੂੰ ਫ਼ਿਲਮ ਦੀ ਇਕ ਝਲਕ ਦਿਖੇਗੀ। ਅਸੀਂ ਆਸ ਕਰਦੇ ਹਾਂ ਕਿ ਦਰਸ਼ਕ ਇਸ ਪ੍ਰੋਜੈਕਟ ਨੂੰ ਪਿਆਰ ਦੇਣਗੇ।

ਫ਼ਿਲਮ ਦੀ ਵਿਸ਼ਵਵਿਆਪੀ ਵੰਡ ਵ੍ਹਾਈਟ ਹਿੱਲ ਸਟੂਡੀਓ ਦੁਆਰਾ ਕੀਤੀ ਜਾਏਗੀ। ‘ਯਾਰ ਅਣਮੁੱਲੇ ਰਿਟਰਨਜ਼’ 13 ਮਾਰਚ 2020 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

Share this Article
Leave a comment