‘ਇਮਲੀ ਹੈ ਸੁੰਦਰਤਾ ਦਾ ਰਾਜ਼, ਜਾਣੋ ਚਿਹਰੇ ਲਈ ਇਮਲੀ ਦੇ ਮੁੱਖ ਗੁਣ

Rajneet Kaur
2 Min Read

ਨਿਊਜ਼ ਡੈਸਕ: ਇਮਲੀ ਦੀ ਵਰਤੋਂ ਆਮ ਤੌਰ ਤੇ ਰਸੋਈ ਘਰਾਂ ‘ਚ ਬਣੇ ਪਕਵਾਨਾਂ ਲਈ ਕੀਤੀ ਜਾਂਦੀ ਹੈ । ਇਮਲੀ ਖਾਣੇ ਨੂੰ ਖੱਟਾ ਮਿੱਠਾ ਬਣਾਉਂਦੀ ਹੈ ।ਇਮਲੀ ਨੂੰ ਕੜੀ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ । ਜਿੱਥੇ ਇਮਲੀ ਭੋਜਨ ਨੂੰ ਸੁਆਦ ਬਣਾਉਂਦੀ ਹੈ ਓਥੇ ਹੀ ਇਸ ਦਾ ਇਸਤੇਮਾਲ ਚਿਹਰੇ ਲਈ ਵੀ ਕੀਤਾ ਜਾਂਦਾ ਹੈ ।ਇਮਲੀ ਨਾਲ ਚਮੜੀ ਦੀ ਸੁੰਦਰਤਾ ਵਧਦੀ ਹੈ । ਆਓ ਜਾਣਦੇ ਹਾਂ ਇਲਮੀ ਦਾ ਇਸਤੇਮਾਲ ਚਮੜੀ ਲਈ ਕਿਵੇਂ ਕਰਨਾ ਹੈ ।

ਇਮਲੀ ਦੇ ਫੇਸ ਪੈਕ ਨਾਲ ਸਕਿਨ ਟੈਨਿੰਗ ਤੋਂ ਰਾਹਤ ਮਿਲਦੀ ਹੈ । ਇਸ ਨੂੰ ਤਿਆਰ ਕਰਨ ਲਈ ਗੁਲਾਬ ਜਲ ਤੇ ਛੋਲਿਆਂ ਦੀ ਜ਼ਰੂਰਤ ਹੈ । ਇੱਕ ਕਟੋਰੀ ਵਿੱਚ ਇਮਲੀ ਦਾ ਗੁੱਦਾ ਤੇ ਉਸ ਵਿੱਚ ਇੱਕ ਚਮਚ ਛੋਲਿਆਂ ਦਾ ਆਟਾ ਮਿਲਾ ਕਿ ਗੁਲਾਬ ਜਲ ਪਾ ਕਿ ਪੈਕ ਤਿਆਰ ਕਰ ਲਓ ।ਫਿਰ ਇਸ ਨੂੰ ਮੂੰਹ ਤੇ ਲਗਾ ਲਓ ,ਲਗਪਗ 15-20 ਮਿੰਟ ਮੂੰਹ ਧੋ ਲਵੋ।

ਫੇਸ ਵਾਸ਼ ਦੇ ਤੌਰ ‘ਤੇ ਵਰਤੋਂ -: ਪਹਿਲਾਂ ਇਮਲੀ ਨੂੰ ਪਾਣੀ ਵਿੱਚ ਭਿਓਂ ਲਓ । ਫਿਰ ਇਸ ਨੂੰ ਛਾਣ ਲਓ ।ਇਸ ਤੋਂ ਬਾਅਦ ਇਹ ਪਾਣੀ ਨੂੰ ਮੂੰਹ ਤੇ ਲਗਾ ਕਿ ਕੁੱਝ ਸਮਾਂ ਪਾਉਣ ਤੋਂ ਬਾਅਦ ਧੋ ਲਵੋ। ਚਿਹਰਾ ਸਾਫ਼ ਤੇ ਮੁਲਾਇਮ ਨਜ਼ਰ ਆਵੇਗਾ।

ਇਮਲੀ ਦਾ ਸਕਰਬ -: ਇਮਲੀ ਨੂੰ ਪਾਣੀ ਵਿੱਚ ਭਿਓਂ ਕਿ ਇਮਲੀ ਦੇ ਗੁੱਦੇ ਨੂੰ ਮੂੰਹ ਤੇ ਰਗ਼ੜ ਸਕਦੇ ਹੋ ।ਇਸ ਨਾਲ ਚਿਹਰੇ ਤੇ ਨਿਖ਼ਾਰ ਆਵੇਗਾ ।

- Advertisement -

ਚਮੜੀ ਤੇ ਨਿਖ਼ਾਰ ਲਈ ਲਾਹੇਵੰਦ ਇਮਲੀ -:  ਇਮਲੀ, ਦਹੀਂ, ਮੁਲਤਾਨੀ ਮਿੱਟੀ। ਸਭ ਤੋਂ ਪਹਿਲਾਂ ਇਕ ਕਟੋਰੀ ‘ਚ ਇਮਲੀ ਦਾ ਗੁੱਦਾ ਕੱਢ ਲਓ, ਉਸ ‘ਚ ਇਕ ਚਮਚ ਮੁਲਤਾਨੀ ਮਿੱਟੀ ਅਤੇ ਦਹੀਂ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਨੂੰ ਚਿਹਰੇ ‘ਤੇ ਲਗਾਓ ਪਰ ਇਸ ਫੇਸ ਪੈਕ ਨੂੰ ਅੱਖਾਂ ਦੇ ਨੇੜੇ ਨਾ ਲਗਾਓ। ਕੁਝ ਦੇਰ ਬਾਅਦ ਪਾਣੀ ਨਾਲ ਚਿਹਰਾ ਧੋ ਲਓ। ਤੁਸੀਂ ਇਸ ਪ੍ਰਕਿਰਿਆ ਨੂੰ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment