ਨਿਊਜ਼ ਡੈਸਕ : ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਲਾਜ਼ਮੀ ਹੈ ਕਿ ਬੰਦਾ ਉਨ੍ਹਾਂ ਦੇ ਟੱਬਰਾਂ ਨੂੰ ਜਾਣੇ ਮਾਤਾ, ਪਿਤਾ, ਭੈਣ, ਭਰਾ, ਦਾਦੇ, ਦਾਦੀਆਂ, ਚਾਚੇ ਤਾਏ ਆਦਿ। ਬੱਚਾ ਆਪਣੇ ਮਾਤਾ-ਪਿਤਾ ਦੇ ਸਦਾਚਾਰਕ ਜੀਵਨ ਦਾ ਪ੍ਰਤੀਬਿੰਬ ਹੁੰਦਾ ਚੰਗੇ ਮਾਤਾ-ਪਿਤਾ ਦਾ ਸਭ ਤੋਂ ਵਡਮੁੱਲਾ ਸਦਾਚਾਰਕ ਲੱਛਣ, ਜਿਹੜਾ ਬੱਚੇ ਅਕਸਰ ਸਿੱਖ ਲੈਂਦੇ ਹਨ, ਦਿਆਲਤਾ ਅਤੇ ਹੋਰ ਲੋਕਾਂ ਨਾਲ ਨੇਕੀ ਕਰਨ ਦੀ ਇੱਛਾ ਹੈ। ਜਿਹੜੇ ਟੱਬਰਾਂ ਵਿੱਚ ਪਿਤਾ ਅਤੇ ਮਾਤਾ ਆਪਣੇ ਆਪ ਦਾ ਇੱਕ ਹਿੱਸਾ ਦੂਜਿਆਂ ਨੂੰ ਦਿੰਦੇ ਹਨ, ਹੋਰ ਲੋਕਾਂ ਦੇ ਦੁੱਖ ਅਤੇ ਖੁਸ਼ੀਆਂ ਆਪਣੇ ਦਿਲ ਦੇ ਨੇੜੇ ਕਰਦੇ ਹਨ, ਉਥੇ ਬੱਚੇ ਵੱਡੇ ਹੋ ਕੇ ਚੰਗੇ, ਹਮਦਰਦ ਅਤੇ ਨਿੱਘੇ ਦਿਲਾਂ ਵਾਲੇ ਬਣਦੇ ਹਨ। ਸਭ ਤੋਂ ਵੱਡੀ ਬੁਰਾਈ ਕੁਝ ਮਾਪਿਆਂ ਦੀ ਹਉਮੈ ਅਤੇ ਨਿੱਜਤਵ ਹੈ ਜੋ ਕਈ ਵਾਰ ਆਪਣੇ ਬੱਚਿਆਂ ਲਈ ਅੰਨ੍ਹੇ ਪਿਆਰ ਦਾ ਰੂਪ ਧਾਰਨ ਕਰਦਾ ਹੈ। ਅੰਨ੍ਹਾ ਪਿਆਰ ਬੱਚੇ ਲਈ ਓਨਾ ਹੀ ਖਤਰਨਾਕ ਹੈ ਜਿੰਨੀ ਕਿ ਲਾਪਰਵਾਹੀ। ਜੇ ਮਾਤਾ-ਪਿਤਾ ਆਪਣਾ ਸਾਰਾ ਆਪਾ ਆਪਣੇ ਬੱਚਿਆਂ ਨੂੰ ਹੀ ਦੇਣ, ਜੇ ਉਹ ਭੁੱਲ ਜਾਣ ਕਿ ਉਨ੍ਹਾਂ ਦੁਆਲੇ ਹੋਰ ਲੋਕ ਵੀ ਹਨ, ਤਾਂ ਇਹ ਲੋੜੋਂ ਵੱਧ ਪਿਆਰ ਬਹੁਤ ਵਾਰ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਜਦੋ ਅਸੀਂ ਬੱਚਿਆਂ ਨੂੰ ਪੂਰਾ ਪਿਆਰ ਦਿੰਦੇ ਹਾਂ ਤਾਂ ਉਹਨਾਂ ਸੁਭਾਅ ਮਿਲ ਵਰਤਣ ਵਾਲਾ ਬਣਦਾ ਹੈ। ਪਰ ਜੋ ਬੱਚੇ ਆਪਣੇ ਘਰ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਦੇ ਸੁਭਾਅ ਵਿੱਚਗੁੱਸਾ ਆ ਜਾਂਦਾ ਹੈ। ਜਿਸ ਕਰਕੇ ਉਹ ਆਪਣੇ ਜੀਵਨ ਵਿੱਚ ਵੀ ਸਹੀ ਮੁਕਾਮ ਤੇ ਨਹੀ ਜਾ ਪਾਉਂਦੇ। ਅਜਿਹੇ ਬੱਚਿਆਂ ਨੂੰ ਸਮੇਂ ਤੇ ਮਾਪਿਆਂ ਦੀ ਸਹੀ ਸਲਾਹ ਦੀ ਸਖ਼ਤ ਲੋੜ ਹੁੰਦੀ ਹੈ।