ਆਮਤੌਰ ‘ਤੇ ਉਲਟੀ ਦਾ ਨਾਮ ਸੁਣਦੇ ਹੀ ਕਿਸੇ ਦਾ ਵੀ ਮਨ ਖਰਾਬ ਹੋ ਸਕਦਾ ਹੈ ਪਰ ਇਸ ਉਲਟੀ ਨੇ ਥਾਈਲੈਂਡ ਦੇ ਇੱਕ ਮਛੇਰੇ ਦੀ ਜ਼ਿੰਦਗੀ ਬਣਾ ਦਿੱਤੀ। ਅਸਲ ‘ਚ ਉੱਥੋਂ ਦੇ ਇੱਕ ਮਛੇਰੇ ਨੂੰ ਸਮੁੰਦਰ ਕੰਡੇ ਇੱਕ ਖਾਸ ਜੀਵ ਦੀ ਉਲਟੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਲਟੀ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 3.20 ਲੱਖ ਅਮਰੀਕੀ ਡਾਲਰ ਯਾਨੀ ਲਗਭਗ 2.27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਜੀਵ ਕੋਈ ਹੋਰ ਨਹੀਂ ਬਲਕਿ ਵਹੇਲ ਮਛੀ ਹੈ ਜੀ ਹਾਂ ਇਸ ਮੱਛੀ ਦੀ ਉਲਟੀ ਇੰਨੀ ਕੀਮਤੀ ਹੈ ਕਿ ਕਿਸੇ ਨੂੰ ਵੀ ਕਰੋੜਪਤੀ ਬਣਾ ਦਵੇ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਸ ਮਛੇਰੇ ਦਾ ਨਾਮ ਜੁਮਰਸ ਥਾਈਕੋਟ ਹੈ ਉਹ ਦੱਖਣੀ ਥਾਈਲੈਂਡ ਦੇ ਕੋਹ ਸਾਮੁਈ ਦੇ ਸਮੁੰਦਰੀ ਤਟ ‘ਤੇ ਟਹਿਲ ਰਿਹਾ ਸੀ। ਇਸ ਦੌਰਾਨ ਉਸਨੂੰ ਸਮੁੰਦਰ ਕੰਡੇ ਕੁੱਝ ਅਜੀਬ ਜਿਹੀ ਚੀਜ ਦਾ ਵੱਡਾ ਟੁਕੜਾ ਵਿਖਾਈ ਦਿੱਤਾ ਤੇ ਉਹ ਲਗਭਗ 7 ਕਿੱਲੋ ਦੇ ਇਸ ਟੁਕੜੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ।
ਘਰ ਲੈ ਕੇ ਜਾਣ ਤੋਂ ਬਾਅਦ ਉਸਨੇ ਉਹ ਅਜੀਬ ਜਿਹੀ ਦਿਖਣ ਵਾਲੀ ਉਸ ਚੀਜ ਦੇ ਵਾਰੇ ਆਪਣੇ ਗੁਆਂਡੀਆਂ ਨੂੰ ਦੱਸਿਆ। ਇਸ ਵਿੱਚ ਉਸਨੇ ਸੰਭਾਵਨਾ ਜਤਾਈ ਕਿ ਕਿਤੇ ਇਹ ਵਹੇਲ ਦੀ ਉਲਟੀ ਤਾਂ ਨਹੀਂ ਹੈ। ਉਸਦਾ ਇਹ ਸ਼ੱਕਾ ਦੂਰ ਕਰਨ ਲਈ ਗੁਆਂਡੀਆਂ ਨੇ ਉਸ ਚੀਜ ਦੀ ਜਾਂਚ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਇਹ ਉਲਟੀ ਨਹੀਂ ਹੈ। ਫਿਰ ਉਸਨੇ ਸਥਾਨਕ ਅਧਿਕਾਰੀਆਂ ਤੋਂ ਮਦਦ ਮੰਗੀ ਜਿਸ ਤੋਂ ਬਾਅਦ ਅਧਿਕਾਰੀਆਂ ਦੀ ਇੱਕ ਟੀਮ ਪਹੁੰਚੀ ਤੇ ਉਨ੍ਹਾਂ ਨੇ ਉਸ ਅਜੀਬ ਚੀਜ ਦੀ ਜਾਂਚ ਕੀਤੀ। ਇਸ ਵਿੱਚ ਉਨ੍ਹਾਂ ਪਾਇਆ ਕਿ ਇਹ ਅਜੀਬ ਜਿਹੀ ਚੀਜ ਵਹੇਲ ਦੀ ਹੀ ਉਲਟੀ ਹੈ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 3.20 ਲੱਖ ਅਮਰੀਕੀ ਡਾਲਰ ਯਾਨੀ ਲਗਭਗ 2.27 ਕਰੋੜ ਰੁਪਏ ਦੱਸੀ ਗਈ ਹੈ।
ਦਰਅਸਲ ਵਹੇਲ ਦੀ ਉਲਟੀ ਕਾਫ਼ੀ ਮਹਿੰਗੀ ਵਿਕਦੀ ਹੈ ਇਸ ਨੂੰ ਐਂਬਰਗਰਿਸ ਕਹਿੰਦੇ ਹਨ। ਇਸ ਵਿੱਚ ਖਾਸ ਤਰ੍ਹਾਂ ਦਾ ਪਦਾਰਥ ਹੁੰਦਾ ਹੈ ਜੋ ਪਰਫਿਊਮ ਬਣਾਉਣ ਵਿੱਚ ਇਸਤੇਮਾਲ ਹੁੰਦੀ ਹੈ। ਇਸ ਤੋਂ ਬਣਿਆ ਪਰਫਿਊਮ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਵਿਕਦਾ ਵੀ ਮਹਿੰਗਾ ਹੈ। ਪਰਫਿਊਮ ਬਣਾਉਣ ਵਾਲੀ ਕੰਪਨੀਆਂ ਵਹੇਲ ਦੀ ਉਲਟੀ ਨੂੰ ਉੱਚੀ ਕੀਮਤ ‘ਤੇ ਖਰੀਦਣ ਲਈ ਤਿਆਰ ਰਹਿੰਦੀਆਂ ਹਨ ਇਸ ਤੋਂ ਬਣਿਆ ਪਰਫਿਊਮ ਵੀ ਲੰਬੇ ਸਮੇਂ ਤੱਕ ਬਰਕਰਾਰ ਰਹਿੰਦਾ ਹੈ।