T20 ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖ਼ਿਤਾਬੀ ਮੁਕਾਬਲਾ; ਪ੍ਰਸ਼ੰਸ਼ਕਾਂ ‘ਚ ਭਾਰੀ ਉਤਸ਼ਾਹ

Global Team
2 Min Read

ਨਵੀ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਜ ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੋਂ ਤੱਕ ਪਹੁੰਚੀਆਂ ਹਨ। ਹੁਣ ਇੱਕ ਮੈਚ ਜਿੱਤ ਕੇ ਖ਼ਿਤਾਬ ਆਪਣੇ ਨਾਮ ਕਰਨ ਦਾ ਸਮਾਂ ਹੈ, ਪਰ ਟਰਾਫੀ ਕਿਹੜੀ ਟੀਮ ਚੁੱਕੇਗੀ, ਇਹ ਅੱਜ ਸ਼ਾਮ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਚ ਸਪਸ਼ਟ ਹੋ ਜਾਵੇਗਾ।

ਇਸ ਵਾਰ ਕੁੱਲ ਮਿਲਾ ਕੇ 20 ਟੀਮਾਂ ਨੇ ਇਸ ਆਈ.ਸੀ.ਸੀ. ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਹੁਣ ਸਿਰਫ਼ ਦੋ ਹੀ ਟੀਮਾਂ ਖ਼ਿਤਾਬ ਦੀਆਂ ਦਾਅਵੇਦਾਰ ਬਚੀਆਂ ਹਨ, ਬਾਕੀ 18 ਟੀਮਾਂ ਬਾਹਰ ਹੋ ਚੁੱਕੀਆਂ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਜ ਇਸ ਦਾ ਫਾਈਨਲ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਹ ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7 ਵੱਜ ਸ਼ੁਰੂ ਹੋਵੇਗਾ। ਮੈਚ ਦਾ ਟਾਸ ਸ਼ਾਮ 6:30 ਵਜੇ ਹੋਵੇਗਾ।ਇਸ ਤੋਂ ਪਹਿਲਾਂ, ਸਮਾਪਤੀ ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋਵੇਗਾ।

ਫਾਈਨਲ ਮੁਕਾਬਲੇ ਲਈ ਫੈਨਜ਼ ਇਕੱਠੇ ਹੋਣ ਲੱਗ ਗਏ ਹਨ। ਕੁਝ ਹੀ ਦੇਰ ਵਿੱਚ ਕਲੋਜ਼ਿੰਗ ਸੈਰੇਮਨੀ ਸ਼ੁਰੂ ਹੋਵੇਗੀ। ਸਟੇਡੀਅਮ ਦੇ ਗੇਟ ਸ਼ਾਮ 3:30 ਵਜੇ ਖੋਲ੍ਹ ਦਿੱਤੇ ਗਏ ਸਨ। ਭਾਰਤ ਅਤੇ ਨਿਊਜ਼ੀਲੈਂਡ ਪਹਿਲੀ ਵਾਰ ਟੀ-20 ਵਰਲਡ ਕੱਪ ਦਾ ਫਾਈਨਲ ਮੈਚ ਖੇਡ ਰਹੀਆਂ ਹਨ। 2 ਵਾਰ ਦੀ ਚੈਂਪੀਅਨ ਟੀਮ ਇੰਡੀਆ ਚੌਥੀ ਵਾਰ ਫਾਈਨਲ ਵਿੱਚ ਹੈ। ਦੂਜੇ ਪਾਸੇ ਨਿਊਜ਼ੀਲੈਂਡ ਦਾ ਇਹ ਦੂਜਾ ਫਾਈਨਲ ਹੋਵੇਗਾ, ਟੀਮ ਨੂੰ ਆਪਣੀ ਪਹਿਲੀ ਟਰਾਫੀ ਦਾ ਇੰਤਜ਼ਾਰ ਹੈ। 2021 ਵਿੱਚ ਉਸ ਨੂੰ ਆਸਟਰੇਲੀਆ ਖ਼ਿਲਾਫ਼ ਖ਼ਿਤਾਬੀ ਮੁਕਾਬਲੇ ਵਿੱਚ ਹਾਰ ਮਿਲੀ ਸੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11:

ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ: ਫਿਨ ਐਲਨ, ਟਿਮ ਸਾਈਫਰਟ (ਵਿਕਟਕੀਪਰ), ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕੋਂਚੀ, ਮੈਟ ਹੈਨਰੀ, ਜਿੰਮੀ ਨੀਸ਼ਮ ਅਤੇ ਲਾਕੀ ਫਰਗਿਊਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment