ਸਿਡਨੀ ਦੀ ਸੜ੍ਹਕ ‘ਤੇ ਦਿਨ-ਦਿਹਾੜੇ ਨੌਜਵਾਨ ਨੇ ਲੋਕਾਂ ‘ਤੇ ਕੀਤਾ ਚਾਕੂ ਨਾਲ ਵਾਰ, ਇੱਕ ਮੌਤ

TeamGlobalPunjab
2 Min Read

Sydney stabbing attack ਸਿਡਨੀ: ਆਸਟਰ੍ਰੇਲੀਆ ਦੇ ਸਿਡਨੀ ‘ਚ ਸੈਂਟਰਲ ਬਿਜਨਸ ਡਿਸਟਰਿਕਟ ਸੜ੍ਹਕ ‘ਤੇ ਮੰਗਲਵਾਰ ਨੂੰ ਇਕ ਨੌਜਵਾਨ ਚਾਕੂ ਲਹਿਰਾਉਂਦੇ ਹੋਏ ਇੱਧਰ ਉਧਰ ਭੱਜ ਰਿਹਾ ਸੀ। ਇਸ ਤੋਂ ਪਹਿਲਾ ਕਿ ਉਸ ਸਿਰਫਿਰੇ ਨੂੰ ਕਾਬੂ ਕੀਤਾ ਜਾਂਦਾ ਉਸ ਨੇ ਰਾਹਗੀਰਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ‘ਚ 41 ਸਾਲਾ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

Sydney stabbing attack
Sydney stabbing attack

‘ਅੱਲਾ ਹੂ ਅਕਬਰ’ ਚੀਕਦੇ ਹੋਏ ਕੀਤਾ ਹਮਲਾ

ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਦੇ ਦੋ ਵਜੇ ਵਾਪਰੀ ਲਗਭਗ 20 ਸਾਲ ਦਾ ਸਨਕੀ ਨੌਜਵਾਨ 30 ਸੈਂਟੀਮੀਟਰ ਲੰਬਾ ਚਾਕੂ ਲੈ ਕੇ ਉੱਚੀ-ਉੱਚੀ ‘ਅੱਲਾ ਹੂ ਅਕਬਰ’ ਚੀਕਦਾ ਹੋਇਆ ਇੱਧਰ ਉਧਰ ਭੱਜ ਰਿਹਾ ਸੀ ਅਤੇ ਕਹਿ ਰਿਹਾ ਸੀ ‘ਮੈਨੂੰ ਗੋਲੀ ਮਾਰ ਦੋ’।  ਉਹ ਭੱਜਦੇ ਹੋਏ ਲੋਕਾਂ ‘ਤੇ ਹਮਲਾ ਕਰਨ ਲੱਗਾ ਤੇ ਲੋਕ ਵੀ ਆਪਣੀ ਜਾਨ ਬਚਾਉਣ ਕੇ ਭੱਜਣ ਲੱਗੇ ਤਾਂ ਕੁਝ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਉਬਰ ਡਰਾਈਵਰ ਨੇ ਦੱਸਿਆ ਕਿ ਉਹ ਸਿਰਫਿਰਾ ਉਸ ਦੀ ਕਾਰ ਦੇ ਬੋਨਟ ‘ਤੇ ਚੜ੍ਹ ਗਿਆ।

ਇਕ ਮਹਿਲਾ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਸ ਦੇ ਹੱਥ ਵਿਚ ਚਾਕੂ ਸੀ ਤੇ ਸ਼ਰਟ ‘ਤੇ ਖੂਨ ਦੇ ਧੱਬੇ ਸੀ ਤੇ ਸਿਰਫਿਰੇ ਨੇ ਉਸ ਦੀ ਸਹਿਕਰਮੀ ਦੇ ਪ੍ਰੇਮੀ ਨੂੰ ਚਾਕੂ ਮਾਰਿਆ। ਉੱਥੇ ਹੀ ਭੀੜ ‘ਚੋਂ ਤਿੰਨ ਵਿਅਕਤੀਆਂ ਨੇ ਹਿੰਮਤ ਉਸ ਨੂੰ ਕੁਰਸੀ ‘ਤੇ ਪਲਾਸਟਿਕ ਦੇ ਕਾਰਟਨ ਦੀ ਸਹਾਇਤਾ ਨਾਲ ਦਬੋਚ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਇਸ ਘਟਨਾ ਦੇ ਅੱਧੇ ਘੰਟੇ ਦੇ ਅੰਦਰ ਹੀ ਕਲੈਰੇਂ ਸਟਰੀਟ ਦੇ ਇੱਕ ਅਪਾਰਟਮੈਂਟ ‘ਚੋ 24 ਸਾਲਾ ਮਹਿਲਾ ਦੀ ਲਾਸ਼ ਮਿਲੀ ਤੇ ਪੁਲਿਸ ਇਨ੍ਹਾਂ ਦੋਵੇ ਮਾਮਲਿਆਂ ਨੂੰ ਆਪਸ ‘ਚ ਜੋੜ ਕੇ ਦੇਖ ਰਹੀ ਹੈ ਕਿਉਂਕੀ ਮੌਕੇ ‘ਤੇ ਮਿਲੇ ਸਾਰੇ ਸਬੂਤ ਪੇਸ਼ ਕਰ ਰਹੇ ਹਨ ਕਿ ਮਹਿਲਾ ਦਾ ਕਤਲ ਵੀ ਚਾਕੂ ਮਾਰ ਕੇ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਮੈਡੀਕਲ ਹਿਸਟਰੀ ਤੋਂ ਪਤਾ ਚੱਲਿਆ ਹੈ ਕਿ ਉਹ ਲੰਬੇ ਸਮੇਂ ਮਾਨਸਿਕ ਤੌਰ ‘ਤੇ ਬੀਮਾਰ ਹੈ।

- Advertisement -

READ ALSO: ਕ੍ਰਿਪਾਨ ਪਾਉਣ ਦੇ ਮਾਮਲੇ ‘ਚ ਬਰਮਿੰਘਮ ਪੁਲਿਸ ਨੇ ਨਿਹੰਗ ਸਿੰਘ ਨੂੰ ਲਿਆ ਹਿਰਾਸਤ ‘ਚ

Share this Article
Leave a comment