ਸਵਰਨਜੀਤ ਖ਼ਾਲਸਾ ਨੇ US ‘ਚ ਵਧਾਇਆ ਮਾਣ, ਪਹਿਲੀ ਵਾਰ ਨੌਰਵਿੱਚ ਦਾ ਮੇਅਰ ਬਣਿਆ ਸਿੱਖ, ਕਿਵੇਂ ਕਾਰੋਬਾਰੀ ਤੋਂ ਬਣੇ ਸਫ਼ਲ ਸਿਆਸਤਦਾਨ

Global Team
2 Min Read

ਨਿਊਜ਼ ਡੈਸਕ: ਜਲੰਧਰ ਦੇ ਜੰਮਪਲ ਸਵਰਨਜੀਤ ਸਿੰਘ ਖਾਲਸਾ ਨੇ ਪੰਜਾਬ ਤੇ ਦੇਸ਼ ਦਾ ਨਾਂਅ ਵਿਦੇਸ਼ ਵਿੱਚ ਰੌਸ਼ਨ ਕੀਤੀ ਹੈ। ਸਵਰਨਜੀਤ ਸਿੰਘ ਅਮਰੀਕਾ ਦੇ ਨੌਰਵਿਚ ਦੇ ਮੇਅਰ ਚੁਣੇ ਗਏ ਸਨ। ਇਸ ਦੇ ਨਾਲ ਹੀ ਉਹ ਮੇਅਰ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ।  ਸਵਰਨਜੀਤ ਸਿੰਘ ਖ਼ਾਲਸਾ ਕਾਫ਼ੀ ਲੰਬੇ ਸਮੇਂ ਤੋਂ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਹਨ। ਕਨੈਕਟੀਕਟ ਰਾਜ ਦੇ ਨੌਰਵਿਚ ਸ਼ਹਿਰ ਤੋਂ ਡੈਮੋਕਰੇਟ ਪਾਰਟੀ ਨੇ ਉਨ੍ਹਾਂ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਜਿਸ ‘ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਅਤੇ ਮੇਅਰ ਦੀ ਕੁਰਸੀ ‘ਤੇ ਕਾਬਜ਼ ਹੋ ਗਏ ਹਨ।

ਇਹਨਾਂ ਚੋਣਾਂ ਵਿੱਚ ਸਵਰਨਜੀਤ ਸਿੰਘ ਖ਼ਾਲਸਾ ਦਾ ਮੁਕਾਬਲਾ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਸਟੇਸੀ ਗਾਓਲਡ ਨਾਲ ਸੀ ਜੋ ਕਾਫ਼ੀ ਫਸਵਾਂ ਰਿਹਾ। ਚੋਣਾਂ ਨਤੀਜਿਆਂ ਦੇ ਅੰਕੜਿਆਂ ਮੁਤਾਬਕ ਸਵਰਨਜੀਤ ਸਿੰਘ ਨੇ 57 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਜਦਕਿ ਸਟੇਸੀ ਨੇ 41 ਫ਼ੀਸਦੀ ਵੋਟਾਂ ਮਿਲੀਆਂ। ਉਹ ਅਮਰੀਕਾ ਵਿੱਚ ਕਿਸੇ ਵੀ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹਨ ਅਤੇ ਕਨੈਕਟੀਕਟ ਰਾਜ ਵਿੱਚ ਵੀ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਮੇਅਰ ਬਣਿਆ ਹੈ।

ਸਵਰਨਜੀਤ ਸਿੰਘ ਡੈਮੋਕ੍ਰੇਟ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਉਹ ਸਾਲ 2021 ਵਿੱਚ ਕਨੈਕਟੀਕਟ ਦੇ ਪਹਿਲੇ ਸਿੱਖ ਸਿਟੀ ਕੌਂਸਲਰ ਬਣੇ ਸਨ।  ਉਨ੍ਹਾਂ ਨੇ ਨੌਰਵਿਚ ਬੋਰਡ ਆਫ਼ ਐਜੂਕੇਸ਼ਨ, ਕਮਿਸ਼ਨ ਆਨ ਸਿਟੀ ਪਲਾਨ, ਇਨਲੈਂਡ ਵੈਟਲੈਂਡ ਕਮਿਸ਼ਨ, ਨੌਰਵਿਚ ਏਰੀਆ ਕਲਰਜੀ ਐਸੋਸੀਏਸ਼ਨ ਅਤੇ ਨੌਰਵਿਚ ਕਮਿਊਨਿਟੀ ਡੇਵਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਸੇਵਾਵਾਂ ਵੀ ਦਿੱਤੀਆਂ ਹਨ।

ਸਵਰਨਜੀਤ ਸਿੰਘ ਜਲੰਧਰ ਵਿੱਚ ਜਨਮੇ ਹਨ। ਉਨ੍ਹਾਂ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਸਿੱਖ ਇੰਟਰਨੈਸ਼ਨਲ ਸੁਸਾਇਟੀ ਨਾਲ ਜੁੜੇ ਹਨ। ਸਵਰਜੀਤ ਸਿੰਘ 2007 ਵਿੱਚ ਪੜ੍ਹਾਈ ਲਈ ਅਮਰੀਕਾ ਆਏ ਸਨ। ਉਨ੍ਹਾਂ ਨੇ ਜਲੰਧਰ ਦੇ DAV ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਕੀਤੀ ਅਤੇ ਫਿਰ ਅਮਰੀਕਾ ਵਿੱਚ ਕੰਪਿਊਟਰ ਇੰਜੀਨੀਅਰਿੰਗ ਵਿੱਚ ਮਾਸਟਰਜ਼ ਕੀਤੀ।

ਸਵਰਜੀਤ ਸਿੰਘ ਖ਼ਾਲਸਾ ਦਾ  2009 ਵਿੱਚ ਲੁਧਿਆਣਾ ਦੀ ਸਿੱਖ ਮਹਿਲਾ ਗੁਣਤਸ ਨਾਲ ਵਿਆਹ ਹੋਇਆ ਸੀ।  ਉਹਨਾਂ ਦੀਆਂ ਦੋ ਧੀਆਂ ਹਨ, ਵੱਡੀ ਲੜਕੀ ਨੌਰਵਿਚ ਪਬਲਿਕ ਸਕੂਲ ਵਿੱਚ ਪੜ੍ਹਦੀ ਹੈ। ਪਰਿਵਾਰ ਨੌਰਵਿਚ ਦੇ ਨੌਰਵਿਚਟਾਊਨ ਇਲਾਕੇ ਵਿੱਚ ਰਹਿੰਦਾ ਹੈ।

ਕਾਰੋਬਾਰ ਦੀ ਗੱਲ ਕਰੀਏ ਤਾਂ ਸਵਰਜੀਤ ਸਿੰਘ ਖ਼ਾਲਸਾ ਨੇ ਨੌਰਵਿਚ ਅੰਦਰ12 ਸਾਲ ਤੱਕ Norwichtown Shell ਪੈਟਰੋਲ ਪੰਪ ਚਲਾਇਆ ਸੀ ਤੇ  ਹੁਣ ਰੀਅਲ ਐਸਟੇਟ ਡੇਵਲਪਰ ਅਤੇ ਕੰਸਟ੍ਰਕਸ਼ਨ ਕਾਰੋਬਾਰ ਚਲਾਉਂਦੇ ਹਨ।

Share This Article
Leave a Comment