ਰੈੱਡ ਹਾਰਟ ਇਮੋਜੀ ਭੇਜਣ ‘ਤੇ ਹੋ ਸਕਦੀ ਹੈ 5 ਸਾਲ ਦੀ ਕੈਦ, 20 ਲੱਖ ਦਾ ਜੁਰਮਾਨਾ

TeamGlobalPunjab
2 Min Read

ਰਿਆਦ: ਭਾਵਨਾਵਾਂ ਨੂੰ ਸ਼ਬਦਾਂ ਦੀ ਬਜਾਏ ਇਮੋਜੀ ਦੇ ਰੂਪ ‘ਚ ਜ਼ਾਹਰ ਕਰਨ ਦਾ ਰਿਵਾਜ ਤਾਂ ਪੁਰਾਣਾ ਹੋ ਗਿਆ ਹੈ ਪਰ ਇਸ ਨਾਲ ਜੁੜੇ ਕਾਨੂੰਨ ਹੋਰ ਸਖ਼ਤ ਹੁੰਦੇ ਜਾ ਰਹੇ ਹਨ।ਸਾਊਦੀ ਅਰਬ ਵਿੱਚ Whatsapp ‘ਤੇ ਲਾਲ ਦਿਲ ਵਾਲਾ ਇਮੋਜੀ ਭੇਜਣ ‘ਤੇ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਇਮੋਜੀ ਭੇਜਣ ਵਾਲੇ ‘ਤੇ 20 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਦੂਜੇ ਪਾਸੇ ਵਿਸ਼ੇਸ਼ ਹਾਲਾਤਾਂ ਵਿੱਚ ਦੋਵਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਵੀਹ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਹਾਲਾਂਕਿ, ਇਹ ਉਦੋਂ ਹੀ ਹੋਵੇਗਾ ਜਦੋਂ ਇਹ ਸੁਨੇਹਾ ਪ੍ਰਾਪਤ ਕਰਨ ਵਾਲਾ ਪੁਲਿਸ ਨੂੰ ਸ਼ਿਕਾਇਤ ਕਰੇਗਾ।

ਸਾਊਦੀ ਸਾਈਬਰ ਐਕਸਪਰਟ ਦਾ ਕਹਿਣਾ ਹੈ ਕਿ ਸਾਊਦੀ ਕਾਨੂੰਨ ਮੁਤਾਬਕ ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਦੋ ਤੋਂ ਪੰਜ ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਇਸ ਤੋਂ ਇਲਾਵਾ ਭੇਜਣ ਵਾਲੇ ‘ਤੇ ਇਕ ਲੱਖ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸਾਊਦੀ ‘ਚ ਰੈੱਡ ਹਾਰਟ ਇਮੋਜੀ ਭੇਜਣਾ ਤੰਗ ਕਰਨ ਵਾਲੇ ਕਾਨੂੰਨ ‘ਚ ਰੱਖਿਆ ਗਿਆ ਹੈ। ਸਾਊਦੀ ਅਰਬ ‘ਚ ਐਂਟੀ ਫਰਾਡ ਐਸੋਸੀਏਸ਼ਨ ਦੇ ਮੈਂਬਰ ਅਲ ਮੋਅਤਾਜ਼ ਕੁਤਬੀ ਦਾ ਕਹਿਣਾ ਹੈ ਕਿ ਵਟਸਐਪ ‘ਤੇ ਰੈੱਡ ਹਾਰਟ ਇਮੋਜੀ ਭੇਜਣਾ ਪਰੇਸ਼ਾਨੀ ਦਾ ਅਪਰਾਧ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਸ ਨੂੰ ਕਿਸੇ ਦੋ ਲੋਕਾਂ ਦੀ ਗੱਲਬਾਤ ਵਿੱਚ ਜ਼ਬਰੀ ਦਖਲ ਦੇਣ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਜਾਂ ਇਮੋਜੀ ਸ਼ੇਅਰ ਕਰਨ ਵਿਰੁੱਧ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਾਹਮਣੇ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਰੈੱਡ ਹਾਰਟ ਇਮੋਜੀ ਭੇਜਣ ਤੋਂ ਬਚਣਾ ਚਾਹੀਦਾ ਹੈ । ਸਾਊਦੀ ਅਰਬ ਦੇ ਐਂਟੀ ਹਰਾਸਮੈਂਟ ਸਿਸਟਮ ਅਨੁਸਾਰ ਹਰਾਸਮੈਂਟ ਨੂੰ ਬਿਆਨ, ਕਾਰਵਾਈ ਜਾਂ ਇਸ਼ਾਰੇ ਨਾਲ ਸਮਝਿਆ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment