ਨਵੀਂ ਦਿੱਲੀ : ਇੰਨੀ ਦਿਨੀਂ ਦੇਸ਼ ਅੰਦਰ CAA ਅਤੇ NRC ਨੂੰ ਲੈ ਕੇ ਖੂਬ ਪ੍ਰਦਰਸ਼ਨ ਹੋ ਰਹੇ ਅਤੇ ਇਨ੍ਹਾਂ ਪ੍ਰਦਰਸ਼ਨਾਂ ‘ਚ ਆਮ ਲੋਕਾਂ ਦੇ ਨਾਲ ਪ੍ਰਸਿੱਧ ਅਦਾਕਾਰ ਵੀ ਪ੍ਰਦਰਸ਼ਨ ਕਰ ਰਹੇ ਹਨ। ਇਸੇ ਸਿਲਸਿਲੇ ‘ਚ ਸਵਰਾ ਭਾਸਕਰ ਵੀ ਇਸ ਕਨੂੰਨ ਦਾ ਵਿਰੋਧ ਕਰ ਰਹੀ ਹੈ। ਸਵਰਾ ਭਾਸਕਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਨਾ ਹੀ ਤਾਂ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਹੈ ਅਤੇ ਨਾ ਹੀ ਪਾਸਪੋਰਟ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਉਨ੍ਹਾਂ ਨੂੰ ਲੋਕਾਂ ਵੱਲੋਂ ਟ੍ਰੋਲ ਕੀਤਾ ਜਾਣ ਲੱਗ ਪਿਆ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਵਰਾ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਨਾ ਹੀ ਤਾਂ ਕੋਈ ਡਿਗਰੀ ਹੈ, ਨਾ ਹੀ ਬਾਪ ਦਾਦੇ ਦੀ ਜ਼ਮੀਨ ਦੇ ਕਾਗਜ਼ ਹਨ ਅਤੇ ਨਾ ਹੀ ਹੋਰ ਜਰੂਰੀ ਕਾਗਜ ਹਨ ਅਜਿਹੇ ਵਿੱਚ ਜੇਕਰ ਉਨ੍ਹਾਂ ਦਾ ਨਾਮ ਐਨਆਰਸੀ ਦੀ ਲਿਸਟ ‘ਚੋਂ ਰਹਿ ਗਿਆ ਤਾਂ ਫਿਰ ਕੀ ਹੋਵੇਗਾ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਣ ਲੱਗ ਪਿਆ ਹੈ। ਵੀਡੀਓ ‘ਤੇ ਟਿੱਪਣੀ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਇਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਤਾਂ ਇਹ ਵਿਦੇਸ਼ ਕਿਵੇਂ ਜਾਂਦੀ ਹੈ? ਇੱਕ ਨੇ ਲਿਖਿਆ ਕਿ ਅਗਿਆਨਤਾ ਅਤੇ ਸਿੱਖਿਆਹੀਣਤਾ ਦਾ ਇੱਕ ਹੋਰ ਉਦਾਹਰਨ! ਜੇਕਰ ਤੁਹਾਡੇ ਕੋਲ ਗਿਆਨ ਨਹੀਂ ਤਾਂ ਬੇਹਤਰ ਹੈ ਕਿ ਤੁਸੀਂ ਨਾ ਬੋਲੋਂ।
https://twitter.com/Payal_Rohatgi/status/1213491782912290821
ਸਵਰਾ ਦੀ ਇਸ ਵਾਇਰਲ ਵੀਡੀਓ ‘ਤੇ ਪਾਇਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪਾਇਲ ਨੇ ਟਵੀਟ ਕਰਦਿਆਂ ਲਿਖਿਆ ਕਿ ਮਜ਼ਾ ਆ ਜਾਵੇਗਾ ਜੇਕਰ CAA ਵਿੱਚ ਇਸ ਦਾ ਨਾਮ ਸ਼ਾਮਿਲ ਨਾ ਹੋਵੇ।
https://twitter.com/Payal_Rohatgi/status/1213448437020155905