ਕਰਜ਼ੇ ਤੇ ਕਿਸਾਨ ਕਾਨੂੰਨਾਂ ਤੋਂ ਦੁਖੀ ਕਿਸਾਨ ਪਿਓ ਪੁੱਤ ਨੇ ਕੀਤੀ ਖੁਦਕੁਸ਼ੀ

TeamGlobalPunjab
1 Min Read

ਹੁਸ਼ਿਆਰਪੁਰ: ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਅਤੇ ਆਪਣੇ ਕਰਜ਼ੇ ਤੋਂ ਦੁਖੀਹੋ  ਕੇ ਦਸੂਹਾ ਹਲਕੇ ਦੇ ਪਿੰਡ ਮੱਦੀਪੁਰ ਦੇ ਇਕ ਕਿਸਾਨ ਪਿਓ ਪੁੱਤ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਹਨਾਂ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ   ਵਿਚ ਇਹ ਕਦਮ ਚੁੱਕਣ ਦਾ ਕਾਰਨ ਆਪਣੇ ਸਿਰ ਚੜ੍ਹੇ ਕਰਜ਼ੇ ਖੇਤੀ ਕਾਨੂੰਨਾਂ ਨੂੰ ਦੱਸਿਆ ਹੈ।

ਮ੍ਰਿਤਕਾਂ ਦੀ 70 ਸਾਲਾ ਜਗਤਾਰ ਸਿੰਘ ਤੇ ਉਸਦੇ ਪੁੱਤਰ 45 ਸਾਲਾਂ ਕਿਰਪਾਲ ਸਿੰਘ ਵਜੋਂ ਹੋਈ ਹੈ। ਉਹਨਾਂ ਨੇ ਆਪਣੇ ਕਦਮ ਚੁੱਕਣ ਲਈ ਕੈਪਟਨ ਸਰਕਾਰ ਨੂੰ ਵੀਦੋਸ਼ੀ  ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਸਾਡਾ ਕਰਜ਼ਾ ਮੁਆਫ ਨਹੀਂ ਕੀਤਾ।

Share this Article
Leave a comment