ਚੰਡੀਗੜ੍ਹ ‘ਚ ਅੱਜ ਕੋਰੋਨਾ ਦੇ 5 ਹੋਰ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ: ਸ਼ਹਿਰ ਵਿੱਚ ਬੁੱਧਵਾਰ ਸਵੇਰੇ ਸ਼ਹਿਰ ਪੰਜ ਹੋਰ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਚਾਰ ਕੇਸ ਹਾਟਸਪਾਟ ਬਾਪੂਧਾਮ ਕਲੋਨੀ ਤੋਂ ਅਤੇ ਇੱਕ ਸੈਕਟਰ – 56 ਤੋਂ ਹੈ। ਇਸ ਦੇ ਨਾਲ ਸ਼ਹਿਰ ਵਿੱਚ ਹੁਣ ਤੱਕ ਕੁਲ 120 ਮਾਮਲੇ ਹੋ ਗਏ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ਹਿਰ ਵਿੱਚ 15 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਏ । ਬਾਪੂਧਾਮ ਦੀ ਚੇਨ ਲਗਾਤਾਰ ਵਧਦੀ ਜਾ ਰਹੀ ਹੈ। ਸੈਕਟਰ-26 ਬਾਪੂਧਾਮ ਤੋਂ ਮੰਗਲਵਾਰ ਨੂੰ 10 ਪਾਜ਼ਿਟਿਵ ਮਾਮਲੇ ਸਾਹਮਣੇ ਆਏ। ਜਦਕਿ ਧਨਾਸ ਤੋਂ ਇੱਕ ਅਤੇ ਸੈਕਟਰ 30 ਤੋਂ ਦੋ ਨਵੇਂ ਮਾਮਲੇ ਮਿਲੇ।

Share this Article
Leave a comment