ਤਨਮਨਜੀਤ ਸਿੰਘ ਢੇਸੀ ਨੇ ਬ੍ਰਿਟਿਸ਼ ਸੰਸਦ ‘ਚ ਮੁੜ ਚੁੱਕਿਆ 1984 ਸਾਕਾ ਨੀਲਾ ਤਾਰਾ ਦੀ ਜਾਂਚ ਦਾ ਮੁੱਦਾ

TeamGlobalPunjab
2 Min Read

ਲੰਦਨ: ਯੂਕੇ ਦੇ ਹਾਊਸ ਆਫ ਕਾਮਨਜ਼ ਵਿੱਚ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੂਨ 1984 ਸਾਕਾ ਨੀਲਾ ਤਾਰਾ ‘ਚ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਨੂੰ ਲੈ ਕੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

ਬ੍ਰਿਟਿਸ਼ ਸਿੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਢੇਸੀ ਨੇ ਨਾ ਸਿਰਫ ਸੁਤੰਤਰ ਜਾਂਚ ਦਾ ਮੁੱਦਾ ਚੁੱਕਿਆ ਹੈ ਬਲਕਿ ਇਸ ਮੁੱਦੇ ‘ਤੇ ਬਹਿਸ ਕਰਨ ਦੀ ਮੰਗ ਵੀ ਕੀਤੀ ਹੈ। ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿਚ ਬੋਲਦਿਆਂ ਢੇਸੀ ਨੇ ਕਿਹਾ, “ 36 ਸਾਲ ਪਹਿਲਾਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਪਵਿਤੱਰ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੇ ਆਦੇਸ਼ ਦਿੱਤੇ ਸਨ।” ਢੇਸੀ ਨੇ ਅੱਗੇ ਕਿਹਾ ਕਿ 1984 ਦੇ ਉਸ ਦੁਖਾਂਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।

“ਮੈਨੂੰ ਪੂਰਾ ਯਕੀਨ ਹੈ ਕਿ ਸਦਨ ਦੇ ਮੈਂਬਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਅੱਤਿਆਚਾਰਕ ਸੀ ਅਤੇ ਪੰਜਾਬੀ ਅੱਜ ਵੀ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ।

ਉੱਧਰ ਕਾਮਨਜ਼ ਦੇ ਲੀਡਰ, ਜੈਕਬ ਰੀਸ-ਮੋਗਗ ਨੇ ਸਰਕਾਰ ਵੱਲੋਂ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਇਸ ਬਰਸੀ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਣ ਹੈ। ਢੇਸੀ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਬਹਿਸ ਦੌਰਾਨ ਉਠਾਉਣਾ ਚਾਹੀਦਾ ਹੈ। ਪਰ ਮੈਨੂੰ ਪੂਰਾ ਭਰੋਸਾ ਹੈ ਕਿ ਮਾਰਗਰੇਟ ਥੈਚਰ, ਜੋ ਕਿ ਯੂਕੇ ਦੇ ਸਭ ਤੋਂ ਮਹਾਨ ਆਗੂਆਂ ‘ਚੋਂ ਇੱਕ ਸੀ, ਉਹ ਹਮੇਸ਼ਾ ਸਹੀ ਵਿਵਹਾਰ ਕਰਦੇ ਸਨ।

- Advertisement -

ਉੱਥੇ ਹੀ ਬ੍ਰਿਟਿਸ਼ ਲੇਬਰ ਪਾਰਟੀ ਦੀ ਆਗੂ ਕੈਰੋਲੇਟ ਲੂਈਸ ਨਿਕੋਲਸ ਨੇ ਢੇਸੀ ਦਾ ਸਮਰਥਨ ਕੀਤਾ ਹੈ।

- Advertisement -

Share this Article
Leave a comment