ਪੰਜਾਬ ‘ਚ ਕੋਵਿਡ-19 ਦੇ ਦੋ ਹੋਰ ਸ਼ੱਕੀ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਲੁਧਿਆਣਾ/ਬਟਾਲਾ: ਬੀਤੇ ਦਿਨੀਂ ਪਿੰਡ ਬਟਾਲਾ ਪਹੁੰਚੇ ਇਟਲੀ ਤੋਂ ਆਏ ਬੱਚੇ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀ ਆਏ। ਸੂਬੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਚੁੱਕੀ ਹੈ। ਉੱਥੇ ਹੀ ਹੁਣ ਲੁਧਿਆਣਾ ਵਿੱਚ ਵੀ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ।

ਬਟਾਲਾ ਵਿੱਚ ਪੰਜ ਸਾਲਾ ਦੇ ਬੱਚੇ ‘ਚ ਕੋਰੋਨਾ ਵਾਇਰਸ ਦੇ ਲੱਛਣ ਦਿਖਣ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ।ਜਿਥੇ ਬੱਚੇ ਨੂੰ ਆਈਸੋਲੇਸ਼ ਵਾਰਡ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਦੂਜੇ ਪਾਸੇ ਲੁਧਿਆਣਾ ਵਿੱਚ 28 ਸਾਲਾਂ ਦੀ ਇੱਕ ਮਹਿਲਾ ‘ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਜੋ ਕਿ ਮਲੇਸ਼ੀਆ ਰਾਹੀਂ ਕੈਨੇਡਾ ਦੀ ਯਾਤਰਾ ਕਰਕੇ ਵਾਪਸ ਮੁੜੀ ਹੈ। ਉਸ ਨੂੰ ਵੀ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਨ੍ਹਾਂ ਨਵੇਂ ਸ਼ੱਕੀ ਮਰੀਜ਼ਾਂ ਦੇ ਨਮੂਨੇ ਟੈਸਟ ਲਈ ਦਿੱਲੀ ਵਿਚਲੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਬਾਰੇ ਕੁਝ ਪਤਾ ਲੱਗ ਸਕੇਗਾ।

- Advertisement -

Share this Article
Leave a comment