ਫਰਿਜ਼ਨੋ ਪੁਲਿਸ ਦੀ  ਹਿਰਾਸਤ ‘ਚ ਮਰਨ ਵਾਲੇ ਵਿਅਕਤੀ ਦਾ ਨਾਮ ਜਾਰੀ

TeamGlobalPunjab
1 Min Read
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਫਰਿਜ਼ਨੋ ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਦੁਪਹਿਰ ਨੂੰ ਪੁਲਿਸ ਹਿਰਾਸਤ ਦੌਰਾਨ ਮਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਜਾਰੀ ਕੀਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪਾਰਲੀਅਰ ਦੇ 39 ਸਾਲਾਂ ਜੋਰਜ ਕੈਲੇਰਸ ਦੀ ਉਸ ਸਮੇਂ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ, ਜਦੋਂ ਸ਼ਨੀਵਾਰ ਨੂੰ ਉਸਨੇ ਆਪਣੀ ਸਾਬਕਾ ਪ੍ਰੇਮਿਕਾ ਦੇ ਚਿਹਰੇ ‘ਤੇ ਗੋਲੀ ਮਾਰਨ ਅਤੇ ਇੱਕ ਕਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ।
ਪੁਲਿਸ ਅਧਿਕਾਰੀਆਂ ਨੇ  ਸ਼ਨੀਵਾਰ ਦੁਪਹਿਰ  1:00 ਵਜੇ ਦੇ ਕਰੀਬ ਸਾਊਥ ਕੈਰਨ ਐਵੇਨਿਊ ਦੇ 1700 ਬਲਾਕ ਵਿੱਚ ਇਕ ਆਦਮੀ ਜੋ ਕਿ ਅਸਧਾਰਨ ਵਿਵਹਾਰ ਅਤੇ ਵਾਹਨਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਕਾਰਵਾਈ ਕੀਤੀ। ਪੁਲਿਸ ਅਨੁਸਾਰ ਅਧਿਕਾਰੀਆਂ ਨੇ ਕੈਲੇਰਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਪਰ  ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ। ਜਿਸ ਉਪਰੰਤ ਕੈਲੇਰੇਸ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸਨੂੰ ਡਾਕਟਰੀ ਕਰਮਚਾਰੀਆਂ ਨੇ ਦੁਪਹਿਰ 2:00 ਵਜੇ ਦੇ ਬਾਅਦ ਮ੍ਰਿਤਕ ਐਲਾਨ ਦੇ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਕੈਲੇਰਸ ਇੱਕ ਗਿਰੋਹ ਦਾ ਮੈਂਬਰ ਸੀ ਜੋ ਇਸ ਸਮੇਂ ਪੈਰੋਲ ‘ਤੇ ਸੀ । ਫਰਿਜ਼ਨੋ ਪੁਲਿਸ ਵਿਭਾਗ ਦੀ ਹੋਮੀਸਾਈਡ ਯੂਨਿਟ ਫਿਲਹਾਲ ਕੈਲੇਰਸ ਦੀ ਮੌਤ ਦੀ ਜਾਂਚ ਕਰ ਰਹੀ ਹੈ।

Share this Article
Leave a comment