ਗੈਂਗਸਟਰਾਂ ਵਿਚਾਲੇ ਛਿੜੀ ਜੰਗ , ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੰਬੀਹਾ ਗੈਂਗ ਵੱਲੋਂ ਧਮਕੀ ?

navdeep kaur
4 Min Read

ਮੋਹਾਲੀ : ਕੋਈ ਸਮਾਂ ਸੀ ਜਦੋ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਪਰ ਹੁਣ ਪੰਜਾਬ ਵਿਚ ਨਸ਼ੇ ਤੇ ਗੈਂਗਸਟਰਾਂ ਦਾ ਵਾਧਾ ਲਗਾਤਾਰ ਦਿਨ -ਬ ਦਿਨ ਵੱਧਦਾ ਜਾ ਰਿਹਾ ਹੈ। ਜਿਸ ਨਾਲ ਮਾਵਾਂ ਦੇ ਜਵਾਨ ਪੁੱਤ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਤੇ ਤੁਲੇ ਹਨ। ਦੱਸ ਦਈਏ ਕਿ ਜਿੱਥੇ ਪੰਜਾਬ ਵਿੱਚ ਗੈਂਗਸਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਨਾਲ ਹੀ ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਹੁਣ ਜਲਦ ਹੀ ਲਾਰੈਂਸ ਗਰੁੱਪ ਦੀ ਦੂਜੀ ਵਿਕਟ ਡਿੱਗਣ ਵਾਲੀ ਹੈ। ਇਹ ਪੋਸਟ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਸਹਿਰਾਵਤ ਨੇ ਕੀਤੀ ਹੈ। ਨੀਰਜ ਨੇ ਇਸ ਪੋਸਟ ਨੂੰ ਟੈਗ ਕੀਤਾ NB ਗਰੁੱਪ, ਟਿੱਲੂ, ਸੁਨੀਲ ਮਾਨ, ਬੱਲੀ ਬ੍ਰਦਰਜ਼, ਦਵਿੰਦਰ ਬੰਬੀਹਾ ਗਰੁੱਪ, ਕੌਸ਼ਲ ਤੌਧਰੀ, ਰੋਹਿਤ ਚੌਧਰੀ।

ਦੱਸ ਦਈਏ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ਵਿੱਚ ਜਿੱਥੇ ਲਾਰੈਂਸ ਦਾ ਨਾਮ ਆਉਂਦਾ ਹੈ। ਜੱਗੂ ਭਗਵਾਨਪੁਰੀਆਂ ਦਾ ਵੀ ਇਸ ਕੇਸ ਵਿਚ ਹਿੱਸਾ ਹੈ। ਆਖ਼ਰਕਾਰ ਕੌਣ ਹੈ ਜੱਗੂ ਭਗਵਾਨਪੁਰੀਆਂ ?ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਸ ਦੇ ਮਾਤਾ-ਪਿਤਾ ਨੇ ਉਸਦਾ ਨਾਮ ਜਸਪ੍ਰੀਤ ਸਿੰਘ ਰੱਖਿਆ। ਕਬੱਡੀ ਦਾ ਚੰਗਾ ਖਿਡਾਰੀ, ਪਰ ਅਪਰਾਧ ਦੀ ਦੁਨੀਆਂ ਵਿੱਚ ਦਾਖਲ ਹੋ ਗਿਆ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਉਹ ਅਪਰਾਧ ਦੀ ਦੁਨੀਆ ਵਿੱਚ ਹੋਰ ਫਸਦਾ ਗਿਆ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ। ਆਪਣੇ ਪਿੰਡ ਭਗਵਾਨਪੁਰ ਦੇ ਨਾਂ ਨਾਲ ਆਪਣਾ ਨਾਂ ਜੋੜ ਕੇ ਉਸ ਨੇ ਗੈਂਗਸਟਰ ਦੀ ਦੁਨੀਆ ਵਿੱਚ ਕਦਮ ਰੱਖਿਆ। ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਮਿਲ ਕੇ ਉਸ ਨੇ ਕੰਮ ਸ਼ੁਰੂ ਕੀਤਾ। ਉਹ ਨਿੱਕੀ-ਨਿੱਕੀ ਲੁੱਟ-ਖਸੁੱਟ, ਹਮਲੇ ਅਤੇ ਜਬਰੀ ਵਸੂਲੀ ਕਰਦਾ ਹੋਇਆ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਉਹ ਦੂਜਿਆਂ ਦੇ ਨਾਂ ‘ਤੇ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਸਨ। ਇਸ ਕੰਮ ਵਿਚ ਉਸ ਨੂੰ ਕਾਫੀ ਪੈਸਾ ਮਿਲਣ ਲੱਗਾ। ਇਸ ਤਰ੍ਹਾਂ ਉਸ ਦਾ ਲਾਲਚ ਆਉਣ ਵਾਲੇ ਹਰ ਦਿਨ ਵਿੱਚ ਵਧਦਾ ਹੀ ਰਿਹਾ।

ਜਾਣਕਾਰੀ ਅਨੁਸਾਰ ਕਿਹੜੇ – ਕਿਹੜੇ ਗੈਂਗਸਟਰ ਲਾਰੈਂਸ ਗੈਂਗ ਨਾਲ ਰੱਖਦੇ ਨੇ ਸਬੰਧ :ਗੋਲਡੀ ਬਰਾੜ, ਸੰਦੀਪ ਉਰਫ ਕਾਲਾ ਜਠੇੜੀ, ਸੰਪਤ ਨਹਿਰਾ, ਕਪਿਲ ਸਾਂਗਵਾਨ ਉਰਫ ਨੰਦੂ ਗੈਂਗ, ਹਾਸਿਮ ਬਾਬਾ, ਜਤਿੰਦਰ ਮਾਨ ਉਰਫ ਗੋਗੀ ਗੈਂਗ, ਨੀਤੂ ਦਬੋਦੀਆ ਗੈਂਗ, ਸੁਨੀਲ ਰਾਠੀ, ਅਸ਼ੋਕ ਪ੍ਰਧਾਨ, ਰਾਜੇਸ਼ ਬਵਾਨੀਆ, ਮੋਹਿਤ ਮੋਈ ਕੇ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਗੈਂਗ ਸ਼ਾਮਲ ਹਨ। .

ਗੈਂਗਸਟਰ ਪ੍ਰਿੰਸ ਤਿਵਾਤੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਇੱਕ ਗੈਂਗ ਵਾਰ ਵਿੱਚ ਮਾਰਿਆ ਗਿਆ ਸੀ। ਇਸ ਕਤਲ ਤੋਂ ਬਾਅਦ ਪੁਲਿਸ ਬੇਸ਼ੱਕ ਚੌਕਸ ਹੋ ਗਈ ਹੈ ਪਰ ਗੈਂਗਸਟਰ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਰਹੇ ਹਨ।

- Advertisement -

ਗੈਂਗਸਟਰ ਰੋਹਿਤ ਚੌਧਰੀ ਦਾ ਨਾਂ ਪ੍ਰਿੰਸ ਤਿਵਾਤੀਆ ਦੇ ਕਤਲ ‘ਚ ਸਾਹਮਣੇ ਆ ਰਿਹਾ ਹੈ। ਪ੍ਰਿੰਸ ਪਹਿਲਾਂ ਬੰਬੀਹਾ ਗੈਂਗ ‘ਚ ਸੀ ਪਰ ਉਸ ਦੀ ਗੈਂਗਸਟਰ ਰੋਹਿਤ ਚੌਧਰੀ ਨਾਲ ਦੁਸ਼ਮਣੀ ਸੀ। ਇਸ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਦਿੱਲੀ ਦੇ ਇੱਕ ਹੋਰ ਮਸ਼ਹੂਰ ਗੈਂਗਸਟਰ ਹਾਸਿਮ ਬਾਬਾ ਨਾਲ ਹੱਥ ਮਿਲਾਇਆ। ਹਾਸਿਮ ਬਾਬਾ ਲਾਰੈਂਸ ਗੈਂਗ ਦਾ ਮੈਂਬਰ ਸੀ। ਇਹ ਉਹ ਸੀ ਜਿਸ ਨੇ ਲਾਰੈਂਸ ਨੂੰ ਪ੍ਰਿੰਸ ਦੀ ਜੇਲ੍ਹ ਵਿੱਚ ਜਾਣ-ਪਛਾਣ ਕਰਵਾਈ ਸੀ। ਇਸ ਤੋਂ ਬਾਅਦ ਪ੍ਰਿੰਸ ਨੇ ਲਾਰੈਂਸ ਗੈਂਡ ਦੇ ਮੈਂਬਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment