2019 ‘ਚ ਸਰੀ ਵਿਖੇ ਵਾਪਰੇ ਖ਼ਤਰਨਾਕ ਸੜਕ ਹਾਦਸੇ ‘ਚ ਦੋ ਪੰਜਾਬੀਆਂ ‘ਤੇ ਦੋਸ਼ ਆਇਦ

TeamGlobalPunjab
1 Min Read

ਸਰੀ: ਸਾਲ 2019 ਜੁਲਾਈ ਵਿਚ ਨਿਊਟਨ ਵਿਖੇ ਵਾਪਰੇ ਇਕ ਖ਼ਤਰਨਾਕ ਸੜਕ ਹਾਦਸੇ ਦੇ ਮਾਮਲੇ ਵਿਚ ਸਰੀ ਦੇ ਦੋ ਪੰਜਾਬੀਆਂ ‘ਤੇ ਦੋਸ਼ ਆਇਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ 17 ਸਾਲਾ ਦੀ ਇਕ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਸੀ।

ਸਰੀ ਆਰ.ਸੀ.ਐਮ.ਪੀ. ਮੁਤਾਬਕ 19 ਸਾਲਾ ਵਿਕਰਮ ਸਿੰਘ ਗਰੇਵਾਲ ਅਤੇ 21 ਸਾਲਾ ਪਵਨਦੀਪ ਧਾਲੀਵਾਲ ਖਿਲਾਫ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਵਿਕਰਮ ਸਿੰਘ ਗਰੇਵਾਲ 10 ਮਹੀਨੇ ਤੱਕ ਡਰਾਈਵਿੰਗ ਨਹੀਂ ਕਰ ਸਕੇਗਾ ਜਦਕਿ ਪਵਨਦੀਪ ਧਾਲੀਵਾਲ ਦੇ ਡਰਾਈਵਿੰਗ ਕਰਨ ਤੇ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।

ਦੱਸ ਦਈਏ ਕਿ 12 ਜੁਲਾਈ 2019 ਦੀ ਸਵੇਰ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਸਫ਼ੈਦ ਰੰਗ ਦੀ ਬੀਐਮਡਬਲਿਉ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ ਸੀ। 128 ਸਟਰੀਟ ਦੇ 6300 ਬਲਾਕ ਵਿਚ ਵਾਪਰੇ ਹਾਦਸੇ ਨੂੰ ਸਿੰਗਲ ਵਹੀਕਲ ਐਕਸੀਡੈਂਟ ਮੰਨਿਆ ਗਿਆ। ਇਸ ਹਾਦਸੇ ‘ਚ ਜ਼ਖਮੀ ਹੋਈ ਲੜਕੀ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਇਸ ਤੋਂ ਇਲਾਵਾ ਗਰੇਵਾਲ ਅਤੇ ਧਾਲੀਵਾਲ ਦੀਆਂ ਜ਼ਿੰਦਗੀਆਂ ਵੀ ਪ੍ਰਭਾਵਤ ਹੋਈਆਂ।

Share this Article
Leave a comment