ਸੁਸ਼ੀਲ ਪੰਡਿਤ ਨੂੰ ਮਿਲੀ ਮਾਰਨ ਦੀ ਧਮਕੀ; ਕਸ਼ਮੀਰੀ ਭਾਈਚਾਰੇ ਨੇ ਸਰਕਾਰ ਨੂੰ ਕੀਤੀ ਅਪੀਲ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕਾ ਸਥਿਤ ਕਸ਼ਮੀਰੀ ਭਾਈਚਾਰੇ ਨੇ ਮਨੁੱਖੀ ਅਧਿਕਾਰ ਕਾਰਕੁਨ ਸੁਸ਼ੀਲ ਪੰਡਿਤ ਦੀ ਹੱਤਿਆ ਦੀ ਧਮਕੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਕਸ਼ਮੀਰੀ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਹੱਤਿਆ ਦੀ ਸਾਜਿਸ਼ ਪਿੱਛੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੰਡਿਤ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਹੋਣ ਕਰਕੇ ਹਿਵ ਕਮਿਊਨੀਕੇਸ਼ਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਮੁੱਖ ਕਾਰਜਕਾਰੀ ਅਧਿਕਾਰੀ ਹੈ। ਪੰਡਿਤ ਨੂੰ ਮਾਰਨ ਆਏ ਦੋ ਬਦਮਾਸ਼ਾਂ ਨੂੰ ਸ਼ਨੀਵਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਇੰਡੋ-ਅਮੈਰੀਕਨ ਕਸ਼ਮੀਰੀ ਫੋਰਮ (ਆਈਏਕੇਐਫ) ਨੇ ਬੀਤੇ ਐਤਵਾਰ ਨੇ ਕਿਹਾ ਕਿ ਭਾਵੇ ਦਿੱਲੀ ਪੁਲਿਸ ਨੇ ਸੁਸ਼ੀਲ ਪੰਡਿਤ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ, ਪਰ ਇਹ ਸਾਬਤ ਹੋ ਗਿਆ ਕਿ ਕਸ਼ਮੀਰੀ ਭਾਈਚਾਰੇ ਨਾਲ ਸਬੰਧਤ ਲੋਕ ਅਜੇ ਵੀ ਸੁਰੱਖਿਅਤ ਨਹੀਂ ਹਨ। ਆਈਕੇਐਫ ਦੀ ਸਥਾਪਨਾ ਸਾਲ 1991 ‘ਚ ਕਸ਼ਮੀਰੀ ਪੰਡਤਾਂ ਦੀ ਘਾਟੀ ‘ਚ ਸੁਰੱਖਿਅਤ ਵਾਪਸੀ ਲਈ ਕੀਤੀ ਗਈ ਸੀ। ਆਈਏ ਕੇਐਫ ਨੇ ਵੀ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ।

TAGGED: ,
Share this Article
Leave a comment