ਕੈਨੇਡਾ ‘ਚ ਲਗਭਗ 5 ਪੰਜਾਬੀ ਟੈਕਸੀ ਡਰਾਈਵਰ ਕੋਰੋਨਾ ਵਾਇਰਸ ਦੀ ਲਪੇਟ ‘ਚ, 2 ਦੀ ਹਾਲਤ ਗੰਭੀਰ

TeamGlobalPunjab
1 Min Read

ਟੋਰਾਂਟੋ: ਕੈਨੇਡਾ ਵਿਚ ਟੈਕਸੀ ਡਰਾਈਵਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇੱਥੇ ਬਹੁਤੇ ਪੰਜਾਬੀ ਟੈਕਸੀਆਂ ਚਲਾ ਕੇ ਗੁਜ਼ਾਰਾ ਕਰਦੇ ਹਨ ਤੇ ਹਾਲ ਹੀ ਵਿਚ ਸਥਾਨਕ ਅਖਬਾਰ ‘ਚ ਛਪੀ ਰਿਪੋਰਟ ਮੁਤਾਬਕ ਘਟੋਂ-ਘੱਟ ਪੰਜ ਪੰਜਾਬੀ ਖਤਰਨਾਕ ਵਾਇਰਸ ਦੀ ਚਪੇਟ ਵਿੱਚ ਆਏ ਗਏ ਹਨ।

ਰਿਪੋਰਟਾਂ ਮੁਤਾਬਕ ਪੰਜਾਬੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ‘ਚੋਂ ਇਕ ਲੁਧਿਆਣਾ ਅਤੇ ਇਕ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਸਵਾਰੀਆਂ ਛੱਡਣ ਵਾਲੇ ਡਰਾਈਵਰ ਚੀਨ ਅਤੇ ਇਟਲੀ ਵਰਗੇ ਪ੍ਰਭਾਵਤ ਮੁਲਕਾਂ ਤੋਂ ਆਏ ਮੁਸਾਫ਼ਰਾਂ ਨੂੰ ਟੈਕਸੀਆਂ ਵਿਚ ਬਿਠਾਉਣ ਕਾਰਨ ਲਪੇਟ ਵਿੱਚ ਆ ਗਏ ਸਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਨਾਲ ਸਬੰਧਤ ਲਿਮੋਜ਼ੀਨ ਡਰਾਈਵਰ ਕਮਲ ਧਾਮੀ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਮਾਤਾ ਜੀ ਦੀ ਵੀ ਟੈਸਟ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਰਾਹੀਂ ਆਉਣ ਵਾਲੇ ਮੁਸਾਫ਼ਰਾਂ ਦੀ ਸਹੀ ਤਰੀਕੇ ਨਾਲ ਸਕਰੀਨਿੰਗ ਨਹੀਂ ਕੀਤੀ ਜਾਂਦੀ ਸੀ ਜਿਸ ਦੇ ਸਿੱਟੇ ਵਜੋਂ ਟੈਕਸੀ ਡਰਾਈਵਰਾਂ ਨੂੰ ਵਾਇਰਸ ਦਾ ਖ਼ਤਰਾ ਵਧਿਆ।

- Advertisement -

Share this Article
Leave a comment