ਸ਼ਹਿਨਾਜ ਗਿੱਲ ਨੂੰ ਬਿੱਗ ਬਾਸ ਤੋਂ ਬਾਅਦ ਹੋ ਗਿਆ ਹੈ ਹੰਕਾਰ? ਗੌਤਮ ਨੇ ਲਗਾਈ ਕਲਾਸ

TeamGlobalPunjab
3 Min Read

ਨਿਊਜ਼ ਡੈਸਕ : ਜਿਸ ਦਿਨ ਤੋਂ ਕਲਰਜ਼ ਟੀਵੀ ਦੇ ਸ਼ੋਅ ਬਿਗ ਬਾਸ 13 ਅੰਦਰ ਪੰਜਾਬ ਦੇ ਕਟਰੀਨਾ ਕੈਫ ਯਾਨੀ ਸ਼ਹਿਨਾਜ ਗਿੱਲ ਦੀ ਐਂਟਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਲਗਾਤਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸ਼ੋਅ ਵਿੱਚ ਭਾਵੇਂ ਉਹ ਬਿੱਗ ਬਾਸ ਦੀ ਟਰਾਫੀ ਤਾਂ ਜਿੱਤ ਨਹੀਂ ਸਕੀ ਪਰ ਟਾਪ ਫਾਇਵ ਪ੍ਰਤੀਯੋਗੀਆਂ ਵਿੱਚ ਆਪਣਾ ਨਾਮ ਬਣਾਉਣ ਵਿੱਚ ਜਰੂਰ ਕਾਮਯਾਬ ਰਹੀ। ਇਸ ਦੇ ਚਲਦਿਆਂ ਹੁਣ ਉਹ ਕਲਰਜ਼ ਟੀਵੀ ਦੇ ਸ਼ੋਅ ਮੁਜਸੇ ਸ਼ਾਦੀ ਕਰੋਂਗੀ ਵਿੱਚ ਧਮਾਕੇਦਾਰ ਐਂਟਰੀ ਮਾਰਨ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਸ਼ਹਿਨਾਜ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸ਼ੋਅ ਦੇ ਹੋਸਟ ਗੌਤਮ ਉਸ ਨਾਲ ਗੁੱਸਾ ਹੁੰਦੇ ਦਿਖਾਈ ਦੇ ਰਹੇ ਹਨ।

https://www.instagram.com/tv/B9GS4ThAWwG/?utm_source=ig_embed

ਦਰਅਸਲ ਇਸ ਵੀਡੀਓ ਵਿੱਚ ਪਹਿਲਾਂ ਤਾਂ ਗੌਤਮ ਦੀ ਧਮਾਕੇਦਾਰ ਗੀਤ ਨਾਲ ਐਂਟਰੀ ਹੁੰਦੀ ਹੈ ਅਤੇ ਫਿਰ ਉਹ ਦਸਦੇ ਹਨ ਕਿ ਉਹ ਇਸ ਸ਼ੋਅ ਦੇ ਹੋਸਟ ਹਨ। ਵੀਡੀਓ ਕੁਝ ਅੱਗੇ ਚਲਦੀ ਹੈ ਤਾਂ ਉਹ ਸ਼ਹਿਨਾਜ ਨੂੰ ਸਵਾਲ ਕਰਦੇ ਹਨ ਕਿ ਇੱਕ ਜਾਂ ਦੋ ਵਿਅਕਤੀਆਂ ਦਾ ਤਾਂ ਸਮਝ ‘ਚ ਆਉਂਦਾ ਹੈ ਪਰ ਜੇਕਰ ਸਾਰੇ ਹੀ ਤੁਹਾਡੇ ਨਾਲ ਸਹੀ ਨਹੀਂ ਬੈਠ ਰਹੇ ਤਾਂ ਕੋਈ ਨਾ ਕੋਈ ਕਮੀ ਤੁਹਾਡੇ ਵਿੱਚ ਵੀ ਤਾਂ ਹੋ ਸਕਦੀ ਹੈ? ਇਸ ਦੇ ਜਵਾਬ ਵਿੱਚ ਸ਼ਹਿਨਾਜ ਕਹਿੰਦੀ ਹੈ ਕਿ ਉਹ ਕਿਸੇ ਵੱਲ ਜਿਆਦਾ ਧਿਆਨ ਨਹੀਂ ਦਿੰਦੀ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਸਮੂਹਿਕ ਰੂਪ ਵਿੱਚ ਹੀ ਕਹਿੰਦੀ ਹੈ ਕਿ ਆਓ ਕੁਝ ਮਸਤੀ ਕਰਦੇ ਹਾਂ।

ਸ਼ਹਿਨਾਜ ਦੇ ਇਸ ਜਵਾਬ ‘ਤੇ ਗੌਤਮ ਨਰਾਜ਼ ਹੁੰਦੇ ਹਨ ਕਿ ਇਹ ਕੋਈ ਫਨ ਸ਼ੋਅ ਨਹੀਂ ਹੈ। ਗੌਤਮ  ਨੇ ਕਿਹਾ ਕਿ ਇਹ ਇੱਥੇ ਤੁਹਾਡੇ ਲਈ ਆਏ ਹਨ ਅਤੇ ਤੁਸੀਂ ਇੱਥੇ ਇਨ੍ਹਾਂ ਲਈ ਆਏ ਹੋ।

- Advertisement -

ਇਸ ਤੋਂ ਬਾਅਦ ਸ਼ਹਿਨਾਜ ਨੇ ਜਵਾਬ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਪਿਆਰ ਨਹੀਂ ਹੁੰਦਾ। ਇਸ ਨੂੰ ਦੇਖਦਿਆਂ ਗੌਤਮ ਦੂਜੇ ਪ੍ਰਤੀਯੋਗੀਆਂ ਨੂੰ ਸਵਾਲ ਕਰਦਾ ਹੈ ਕਿ ਕੋਈ ਅਜਿਹਾ ਵੀ ਹੈ ਜੋ ਸ਼ਹਿਨਾਜ ਨੂੰ ਰਿਜੈਕਟ ਕਰਨਾ ਚਾਹੁੰਦਾ ਹੋਵੇ।

ਇਸ ‘ਤੇ ਮਯੰਕ ਅਗਨੀਹੋਤਰੀ ਹੱਥ ਖੜ੍ਹਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸ਼ਹਿਨਾਜ ਦੀ ਐਨਰਜੀ ਗਾਇਬ ਹੈ। ਇਸ  ਦੇ ਜਵਾਬ ਵਿੱਚ ਸ਼ਹਿਨਾਜ ਨੇ ਕਿਹਾ ਕਿ ਮਯੰਕ ਜਾਣਬੁੱਝ ਕੇ ਵਿਵਾਦ ਖੜ੍ਹਾ ਕਰ ਰਹੇ ਹਨ ਅਤੇ ਉਹ ਇਸ ਸ਼ੋਅ ਲਈ ਡਿਜਰਵ ਹੀ ਨਹੀਂ ਕਰਦੇ। ਸ਼ਹਿਨਾਜ ਨੇ ਕਿਹਾ ਕਿ ਇਹ ਮੇਰਾ ਸ਼ੋਅ ਹੈ ਇਹ ਗੱਲ ਇੰਨੀ ਹੀ ਕਹੀ ਸੀ ਕਿ ਗੌਤਮ ਨੇ ਸ਼ਹਿਨਾਜ ਨੂੰ ਵਿਚਕਾਰ ਰੋਕਦਿਆਂ ਕਿਹਾ ਕਿ ਇਹ ਤੁਹਾਡੀ ਗਲਤ ਫਹਿਮੀ ਹੈ ਕਿਉਂਕਿ ਇਹ ਸ਼ੋਅ ਉਨ੍ਹਾਂ ਦਾ ਵੀ ਹੈ।

Share this Article
Leave a comment