ਅੱਜ ਰਿਲੀਜ਼ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ “ਦਿਲ ਬੇਚਾਰਾ”

TeamGlobalPunjab
2 Min Read

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅੱਜ ਸੁਸ਼ਾਂਤ ਦੇ ਲੱਖਾਂ ਪ੍ਰਸ਼ੰਸਕਾਂ ਦੀ ਉਡੀਕ ਖ਼ਤਮ ਹੋਣ ਜਾ ਰਹੀ ਹੈ। ਇਸ ਇੰਤਜ਼ਾਰ ਵਿਚ ਕੁਝ ਹੀ ਘੰਟੇ ਬਚੇ ਹਨ।

ਸੁਸ਼ਾਂਤ ਦੀ ਫਿਲਮ ‘ਦਿਲ ਬੇਚਾਰਾ’ ਅੱਜ ਸ਼ਾਮ 7:30 ਵਜੇ ਓਟੀਟੀ ਪਲੇਟਫਾਰਮ Disney+ Hotstar ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਸੁਸ਼ਾਂਤ ਲਈ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਸ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਤੋਂ ਕੋਈ ਪੈਸਾ ਨਹੀਂ ਵਸੂਲ ਕੀਤਾ ਜਾਵੇਗਾ।

ਸੁਸ਼ਾਂਤ ਦੀ ਫਿਲਮ ਨੂੰ ਕਈ ਸੈਲੇਬ੍ਰਿਟੀ ਨੇ ਵੀ ਪ੍ਰਮੋਟ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਨੇ ਕੀਤਾ ਹੈ। ਸੁਸ਼ਾਂਤ ਦੀ ਫਿਲਮ ਕੋ-ਸਟਾਰ ਸੰਜਨਾ ਸਾਂਘੀ ਅਤੇ ਨਿਰਦੇਸ਼ਕ ਮੁਕੇਸ਼ ਛਾਬੜਾ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫਿਲਮ ਨਾਲ ਜੁੜੀਆਂ ਯਾਦਾਂ ਸਾਂਝੀਆਂ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਹੇ ਹਨ।

ਦੱਸ ਦਈਏ ਕਿ ‘ਦਿਲ ਬੇਚਾਰਾ’ ਸਾਲ 2014 ਦੀ ਹਾਲੀਵੁੱਡ ਫਿਲਮ ‘ਦਿ ਫਾਲਟ ਇਨ ਅਵਰ ਸਟਾਰਸ’ ਦਾ ਰੀਮੇਕ ਹੈ। ‘ਦਿ ਫਾਲਟ ਇਨ ਅਵਰ ਸਟਾਰਸ’ ਫਿਲਮ ਜਾਨ ਗ੍ਰੀਨ ਦੀ ਕਿਤਾਬ ‘ਤੇ ਅਧਾਰਤ ਸੀ। ਫਿਲਮ ਦੇ ਕਈ ਗਾਣੇ ਪਹਿਲਾਂ ਹੀ ਰਿਲੀਜ਼ ਕੀਤੇ ਜਾ ਚੁੱਕੇ ਹਨ। ਫਿਲਮ ਦੇ ਟ੍ਰੇਲਰ ਨੇ ਰਿਲੀਜ਼ ਦੇ ਨਾਲ ਹੀ ਇਕ ਨਵਾਂ ਰਿਕਾਰਡ ਵੀ ਬਣਾਇਆ ਹੈ।

- Advertisement -

ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅੱਜ ਹਰ ਕਿਸੇ ਦੀਆਂ ਅੱਖਾਂ’ ਚ ਹੰਝੂ ਹਨ। ਲੋਕ ਕਹਿ ਰਹੇ ਹਨ ਕਿ ਕਾਸ਼ ਸੁਸ਼ਾਂਤ ਇਸ ਪਿਆਰ ਨੂੰ ਵੇਖਣ ਲਈ ਸਾਡੇ ਸਾਰਿਆਂ ਦੇ ‘ਚ ਮੌਜੂਦ ਹੁੰਦੇ। ਪੋਸਟ ਸ਼ੇਅਰ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਮੁਕੇਸ਼ ਨੇ ਲਿਖਿਆ, ‘ਅਸੀਂ ਇਸ ਨੂੰ ਤੁਹਾਡੇ ਸਾਰਿਆਂ ਲਈ ਹੋਰ ਖਾਸ ਬਣਾਉਣਾ ਚਾਹੁੰਦੇ ਹਾਂ, ਇਸ ਲਈ ਇਸ ਤਰੀਕ ਅਤੇ ਸਮੇਂ ਨੂੰ ਲੌਕ ਕਰ ਲਓ। ਆਓ ਇਸਨੂੰ ਸਭ ਇਕੱਠੇ ਵੇਖੀਏ। ਇਕ ਹੀ ਸਮੇਂ ‘ਤੇ, ਵੱਖ ਵੱਖ ਥਾਵਾਂ ਤੋਂ, ਇੱਕ ਦਰਸ਼ਕ ਬਣ ਕੇ। ਇਹ ਸੁਸ਼ਾਂਤ ਲਈ ਹੈ।”

Share this Article
Leave a comment