ਸੁਸ਼ਾਂਤ ਸਿੰਘ ਰਾਜਪੂਤ ਮਾਮਲਾ: ਜੇਲ੍ਹ ਪਹੁੰਚੀ ਰਿਆ ਚੱਕਰਵਰਤੀ

TeamGlobalPunjab
1 Min Read

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਡਰਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਰਿਆ ਚੱਕਰਵਰਤੀ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭਾਇਕੁਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਰਿਆ ਦੀ ਐਨਡੀਪੀਐਸ ਐਕਟ ਦੀ ਧਾਰਾ 16/20 ਦੇ ਤਹਿਤ ਗ੍ਰਿਫਤਾਰੀ ਹੋਈ ਹੈ ਅਤੇ ਹੁਣ 22 ਸਤੰਬਰ ਤੱਕ ਭਾਇਕੁਲਾ ਜੇਲ੍ਹ ਵਿੱਚ ਰਹਿਣਗੀ, ਇਹ ਔਰਤਾਂ ਦੀ ਜੇਲ੍ਹ ਹੈ ਜੋ ਬ੍ਰਿਟੇਸ਼ ਸਮੇਂ ਤੋਂ ਹੈ।

ਇਸ ਜੇਲ੍ਹ ਵਿੱਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ, ਨੇਵੀ ਆਫਸਰ ਦੇ ਕਤਲ ਦੀ ਦੋਸ਼ੀ ਮਾਰਿਆ ਸੁਸਾਇਰਾਜ, ਡਰਗ ਸਿੰਡਿਕੇਟ ਚਲਾਉਣ ਵਾਲੀ ਬੇਬੀ ਪਾਟਣਕਰ, ਸ਼ੀਨਾ ਬੋਰਾ ਕੇਸ ਦੀ ਦੋਸ਼ੀ ਇੰਦਰਾਣੀ ਮੁਖਰਜੀ ਸਣੇ ਕਈ ਸਾਉਥ ਅਫਰੀਕਨ ਡਰਗ ਪੈਡਲਰਸ ਮਹਿਲਾਵਾਂ ਦੋਸ਼ੀ ਰਹਿ ਚੁੱਕੀਆਂ ਹਨ, ਇੰਦਰਾਣੀ ਹੁਣ ਵੀ ਇਸ ਜੇਲ੍ਹ ਵਿੱਚ ਹੈ।

Share this Article
Leave a comment