ਐਟਲਾਂਟਾ: ਅਮਰੀਕਾ ਵਿੱਚ ਬੱਚਾ ਅਗਵਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਭਾਰਤੀ ਮੂਲ ਦੇ ਮਹਿੰਦਰ ਪਟੇਲ ਦੀ ਰਿਹਾਈ ਦੇ ਰਾਸਤੇ ਖੁਲਣ ਦੀ ਸੰਭਾਵਨਾ ਬਣੀ ਹੋਈ ਹੈ। ਹਾਲ ਹੀ ਵਿੱਚ ਸਾਹਮਣੇ ਆਈ ਇੱਕ ਨਵੀਂ ਸੀਸੀਟੀਵੀ ਵੀਡੀਓ ਨੇ ਪਟੇਲ ਵਿਰੁੱਧ ਲੱਗੇ ਦੋਸ਼ਾਂ ‘ਤੇ ਸਵਾਲ ਖੜਾ ਕਰ ਦਿੱਤਾ ਹੈ।
ਘਟਨਾ 18 ਮਾਰਚ ਨੂੰ ਵਾਪਰੀ ਸੀ ਜਦ ਕੈਰੋਲਾਈਨ ਮਿਲਰ ਨਾਂ ਦੀ ਔਰਤ ਨੇ ਦੋਸ਼ ਲਾਇਆ ਸੀ ਕਿ ਮਹਿੰਦਰ ਪਟੇਲ ਨੇ ਉਸਦੇ ਪੁੱਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਕਹਿਣ ਮੁਤਾਬਕ, ਉਹ ਆਪਣੇ ਬੱਚਿਆਂ ਨਾਲ ਵਾਲਮਾਰਟ ਸਟੋਰ ਵਿੱਚ ਸੀ ਜਦ ਪਟੇਲ ਨੇ ਉਸਦੇ ਪੁੱਤ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮਹਿੰਦਰ ਪਟੇਲ ਦੀ ਵਕੀਲ ਐਸ਼ਲੀ ਮਰਚੈਂਟ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਇਨ੍ਹਾਂ ਦਾਅਵਿਆਂ ਦਾ ਕੋਈ ਸਬੂਤ ਨਹੀਂ ਮਿਲਦਾ।
ਮਰਚੈਂਟ ਨੇ ਦੱਸਿਆ ਕਿ ਫੁਟੇਜ ਵਿੱਚ ਪਟੇਲ ਸਿਰਫ਼ ਦਰਦ ਨਿਵਾਰਕ ਗੋਲੀਆਂ ਦੀ ਜਾਣਕਾਰੀ ਲੈਂਦੇ ਅਤੇ ਉਨ੍ਹਾਂ ਦੀ ਡੱਬੀ ਲੈ ਜਾਂਦੇ ਨਜ਼ਰ ਆ ਰਹੇ ਹਨ। ਕੋਈ ਸੰਘਰਸ਼ ਜਾਂ ਬੱਚਾ ਖੋਹਣ ਦੀ ਕੋਸ਼ਿਸ਼ ਵੀਡੀਓ ‘ਚ ਨਹੀਂ ਦਿਸਦੀ। ਉਨ੍ਹਾਂ ਅੰਦਾਜ਼ਾ ਲਾਇਆ ਕਿ ਸੰਭਵਤ: ਬੱਚਾ ਡਿੱਗਣ ਵਾਲਾ ਸੀ ਅਤੇ ਪਟੇਲ ਨੇ ਸਹਾਇਤਾ ਦੇ ਇਰਾਦੇ ਨਾਲ ਹੱਥ ਵਧਾਇਆ।
ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਰੋਲਾਈਨ ਨੇ ਮੌਕੇ ‘ਤੇ ਕੋਈ ਰੌਲਾ ਨਹੀਂ ਪਾਇਆ, ਨਾ ਹੀ ਸਟੋਰ ‘ਚ ਕਿਸੇ ਵੀ ਵਿਅਕਤੀ ਨੂੰ ਤੁਰੰਤ ਸੂਚਿਤ ਕੀਤਾ। ਉਲਟ, ਉਸ ਨੇ ਬਾਅਦ ਵਿਚ ਮੀਡੀਆ ਨੂੰ ਦਿੱਤੇ ਬਿਆਨਾਂ ‘ਚ ਦਾਅਵਾ ਕੀਤਾ ਕਿ ਪਟੇਲ ਮੌਕੇ ਤੋਂ ਭੱਜ ਗਿਆ ਸੀ। ਹਾਲਾਂਕਿ ਵੀਡੀਓ ਵਿੱਚ ਉਹ ਆਰਾਮ ਨਾਲ ਚਲਦਿਆਂ ਅਤੇ ਗੋਲੀਆਂ ਵਾਲੀ ਡੱਬੀ ਲੈ ਜਾਂਦਿਆਂ ਵੇਖਿਆ ਜਾ ਸਕਦਾ ਹੈ।
ਇਸ ਸਾਰਾ ਮਾਮਲਾ ਹੋਰ ਗੰਭੀਰ ਬਣ ਜਾਂਦਾ ਹੈ ਜਦੋਂ ਕੈਰੋਲਾਈਨ ਸਕੂਟਰ ਦੀ ਵਰਤੋਂ ਕਰਦੀ ਹੈ, ਜਿਸ ਬਾਰੇ ਪਹਿਲਾਂ ਕਿਹਾ ਗਿਆ ਸੀ ਕਿ ਉਹ ਅਪਾਹਜ ਹੈ, ਪਰ ਬਾਅਦ ‘ਚ ਖੁਦ ਹੀ ਕਹਿ ਦਿੱਤਾ ਕਿ ਉਹ ਸਿਰਫ਼ ਬੱਚਿਆਂ ਦੀ ਜ਼ਿਦ ਕਰਕੇ ਸਕੂਟਰ ਵਰਤ ਰਹੀ ਸੀ।
ਹੁਣ, ਜੇ ਸਰਕਾਰੀ ਵਕੀਲ ਮਹਿੰਦਰ ਪਟੇਲ ਵਿਰੁੱਧ ਲਾਏ ਗਏ ਦੋਸ਼ ਵਾਪਸ ਲੈਂਦੇ ਹਨ, ਤਾਂ ਇਹ ਮੁਕੱਦਮਾ ਰੱਦ ਹੋ ਸਕਦਾ ਹੈ।