ਨਿਊਜ਼ੀਲੈਂਡ ਦੀ ਫ਼ੌਜ ‘ਚ ਭਰਤੀ ਹੋਇਆ ਦਸਤਾਰਧਾਰੀ ਸਿੱਖ ਨੌਜਵਾਨ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ਦੀ ਫੌਜ ‘ਚ ਇੱਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਭਰਤੀ ਹੋਇਆ ਹੈ। ਜਾਣਕਾਰੀ ਮੁਤਾਬਕ 18 ਸਾਲਾ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ‘ਚ ਗਰੈਜੂਏਟ ਹੋ ਗਏ ਹਨ। ਮਨਸਿਮਰਤ ਨੇ ਵਾਇਓਰ ਮਿਲਟਰੀ ਕੈਂਪ ‘ਚ ਟਰੇਨਿੰਗ ਪੂਰੀ ਕਰ ਲਈ ਹੈ, ਜਿਸ ਤੋਂ ਬਾਅਦ ਹੁਣ ਉਹ ਫੌਜ ‘ਚ ਆਪਣੀਆਂ ਸਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ।

ਜਾਣਕਾਰੀ ਮੁਤਾਬਕ ਮਨਸਿਮਰਤ ਦਾ ਪਰਿਵਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੌੜ (ਨੇੜ ਖੇੜੀ ਨੌਧ ਸਿੰਘ) ਨਾਲ ਸਬੰਧਤ ਹੈ ਤੇ 1998 ‘ਚ ਇੱਥੇ ਆਇਆ ਸੀ। ਮੌਜੂਦਾ ਸਮੇਂ ਵਿਚ ਮਨਸਿਮਰਤ ਸਿੰਘ ਦੇ ਮਾਤਾ-ਪਿਤਾ ਬੈਂਕਲੈਂਡ ਬੀਚ ‘ਚ ਰਹਿੰਦੇ ਹਨ। ਮਨਸਿਮਰਤ ਸਿੰਘ ਨੇ ਮੌਕਲੀਨ ਕਾਲਜ ‘ਚ ਪੜਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿੱਪ ਦੇ ਨਾਲ ਇਕ ਵੱਕਾਰੀ ਕਾਲਜ ਸੇਂਟ ਕੈਂਟੀਗਰਨ ਪਾਕੁਰੰਗਾ ਵਿਖੇ ਬਾਕੀ ਪੜਾਈ ਪੂਰੀ ਕੀਤੀ।

ਦੱਸਣਯੋਗ ਹੈ ਕਿ ਨਿਊਜ਼ੀਲੈਂਡ ਦੀ ਫ਼ੌਜ ‘ਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਲੂਈ ਸਿੰਘ ਖਾਲਸਾ ਹਨ ਜੋ ਇੱਥੋਂ ਦੇ ਗੋਰੇ ਭਾਈਚਾਰੇ ਨਾਲ ਸਬੰਧਤ ਹਨ ਤੇ ਉਹ ਪੰਜਾਬ ਪਹੁੰਚ ਕੇ ਅੰਮ੍ਰਿਤਧਾਰੀ ਸਿੰਘ ਬਣਕੇ ਫ਼ੌਜ ‘ਚ ਭਰਤੀ ਹੋਏ ਸਨ।

Share this Article
Leave a comment