ਓਨਟਾਰੀਓ ਵਿਚ ਕੋਰੋਨਾ ਪੀੜਿਤ ਠੀਕ ਹੋਏ ਮਰੀਜ਼ਾਂ ਦੀ ਗਿਣਤੀ 16641 ਤੋਂ ਟੱਪੀ

TeamGlobalPunjab
1 Min Read

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਬੀਤੇ ਦਿਨ 458 ਮਾਮਲੇ ਦਰਜ ਕੀਤੇ ਗਏ ਹਨ। ਜਿੰਨ੍ਹਾਂ ਸਾਫ ਕੀਤਾ ਕਿ ਪਰਸੋਂ ਦੀ ਰਿਪੋਰਟ ਵਿੱਚ ਅੱਪਲੋਡ ਇਸ਼ੂ ਕਾਰਨ 87 ਕੇਸ ਘੱਟ ਰਿਕਾਰਡ ਵਿੱਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਬੀਤੇ ਦਿਨ ਦੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ। ਪਰ ਅਸਲ ਵਿੱਚ ਬੀਤੇ ਦਿਨ 341 ਕੇਸ ਸਾਹਮਣੇ ਆਏ ਹਨ ਜਦਕਿ ਠੀਕ ਹੋਏ ਮਰੀਜ਼ਾ ਦੀ ਗਿਣਤੀ 16641 ਹੋ ਗਈ ਹੈ ਅਤੇ 179 ਮਰੀਜ਼ ਆਈਸੀਯੂ ਵਿੱਚ ਹਨ। ਇਸਤੋਂ ਇਲਾਵਾ 27 ਮੌਤਾਂ ਵੀ ਬੀਤੇ ਦਿਨ ਹੋਈਆਂ ਹਨ।

 

ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਓਨਟਾਰੀਓ ਦੀ ਐਸੋਸੀਏਟ ਅਧਿਕਾਰੀ ਡਾ: ਯਾਫੀ ਨੇ ਅੰਕੜੇ ਜਾਰੀ ਕਰਨ ਸਮੇਂ ਦੱਸਿਆ ਸੀ ਕਿ ਪ੍ਰੋਵਿੰਸ ਵਿੱਚ ਕੁੱਲ ਕੇਸਾਂ ਦੀ ਗਿਣਤੀ 21494 ਹੋ ਗਈ ਹੈ ਅਤੇ 258 ਨਵੇਂ ਮਾਮਲੇ ਸਾਹਮਣੇ ਆਉਣ ਦੀ ਗੱਲ ਆਖੀ ਸੀ। ਜੋ ਕਿ 31 ਮਾਰਚ ਤੋਂ ਬਾਅਦ ਸਭ ਤੋਂ ਘੱਟ ਦਰਜ ਕੀਤੇ ਗਏ ਸਨ। ਉਹਨਾਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਕਿ 6204 ਓਨਟਾਰੀਓ ਵਾਸੀਆਂ ਨੇ ਕੋਵਿਡ-19 ‘ਤੇ ਜਿੱਤ ਹਾਸਲ ਕੀਤੀ ਹੈ ਅਤੇ 1026 ਮਰੀਜ਼ ਹਸਪਤਾਲ ਵਿੱਚ ਦਾਖਲ ਹੋਣ ਦੀ ਗੱਲ ਆਖੀ ਸੀ। ਜਿੰਨ੍ਹਾਂ ਵਿੱਚੋਂ 184 ਆਈਸੀਯੂ ਵਿੱਚ ਸਨ।

Share this Article
Leave a comment