ਨਿਊਜ਼ੀਲੈਂਡ ਦਾ ਗੁਰਦੁਆਰਾ ਸਾਹਿਬ ਇੰਮੀਗ੍ਰੇਸ਼ਨ ਜਾਂਚ ਦੇ ਘੇਰੇ ‘ਚ ਆਇਆ, ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿਰੁੱਧ ਖੁੱਲ੍ਹੀ ਜਾਂਚ

TeamGlobalPunjab
1 Min Read

ਆਕਲੈਂਡ : ਨਿਊਜ਼ੀਲੈਂਡ ਦੇ ਨਾਨਕਸਰ ਗੁਰਦੁਆਰਾ ਮੈਨੁਰੇਵਾ ਇਮੀਗ੍ਰੇਸ਼ਨ ਦੀ ਜਾਂਚ ਦੇ ਘੇਰੇ ‘ਚ ਆ ਗਿਆ ਹੈ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਈ ਭਾਰਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਰਵਾਸੀਆਂ ਨੂੰ ਨਿਊਜ਼ੀਲੈਂਡ ਬੁਲਾਉਣ ਬਦਲੇ ਪੈਸੇ ਅਤੇ ਅਦਾਇਗੀ ਬਗੈਰ ਕੰਮ ਕਰਵਾਉਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੈਨੁਰੇਵਾ ਨਾਨਕਸਰ ਗੁਰਦੁਆਰੇ ਨੂੰ ਸਾਲ 2006 ਤੋਂ ਹੁਣ ਤੱਕ 328 ਅਸਕਾਈ ਅਤੇ ਰੈਜ਼ੀਡੈਂਸੀ ਵੀਜ਼ੇ ਮਨਜ਼ੂਰ ਹੋਏ ਹਨ, ਜਦਕਿ 60 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।

ਇਮੀਗ੍ਰੇਸ਼ਨ ਵਲੋਂ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੁਰਦੁਆਰਾ ਸਾਹਿਬ ਨੇ ਜਿਹੜੇ ਵਿਅਕਤੀ ਨਿਊਜ਼ੀਲੈਂਡ ਸੱਦੇ ਹਨ ਉਹ ਠੀਕ ਬੰਦੇ ਹਨ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਵੇਗਾ ਕਿ ਰੁਜ਼ਗਾਰ ਅਤੇ ਇੰਮੀਗ੍ਰੇਸ਼ਨ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਜਾਂ ਨਹੀਂ।

ਆਕਲੈਂਡ ਦੇ ਗੁਰਦੁਆਰਾ ਈਸ਼ਰ ਦਰਬਾਰ ਮੈਨੁਰੇਵਾ ਵਿਰੁੱਧ ਇੱਕ ਪ੍ਰਚਾਰਕ ਵੱਲੋਂ ਦੋਸ਼ ਲਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜਾਂਚ ਸ਼ੁਰੂ ਕੀਤੀ ਹੈ। ਉੱਥੇ ਹੀ ਗੁਰਦੁਆਰੇ ਦੇ ਮੌਜੂਦਾ ਮੈਨੇਜਰ ਰਣਬੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਜਾਂਚ ਲਈ ਇਮੀਗ੍ਰੇਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਪਰ ਇਹ ਸ਼ਿਕਾਇਤਾਂ ਪਹਿਲਾਂ ਵਾਲੇ ਮੈਨੇਜਰ ਰਾਜਵਿੰਦਰ ਸਿੰਘ ਰਾਜੂ ਦੇ ਕਾਰਜਕਾਲ ਨਾਲ ਸਬੰਧਤ ਹਨ।

Share this Article
Leave a comment