ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ

TeamGlobalPunjab
2 Min Read

ਸਰੀ: ਕੋਰੋਨਾਵਾਇਰਸ ਕਾਰਨ ਪੈਦਾ ਹੋਏ ਡਰ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ ਕਰ ਦਿਤਾ ਗਿਆ ਹੈ। ਖ਼ਾਲਸਾ ਪੰਥ ਦੀ ਸਾਜਨਾ ਦਿਹਾੜੇ ਸਬੰਧੀ ਵਿਸਾਖੀ ‘ਤੇ ਭਾਰਤ ਤੋਂ ਬਾਹਰ ਸਜਾਇਆ ਜਾਣ ਵਾਲਾ ਸਭ ਤੋਂ ਵੱਡਾ ਨਗਰ ਕੀਰਤਨ ਇਸ ਵਾਰ 25 ਅਪ੍ਰੈਲ ਨੂੰ ਕੱਢਿਆ ਜਾਣਾ ਸੀ।

ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਫ਼ਰੇਜ਼ਰ ਹੈਲਥ ਅਥਾਰਟੀ, ਬੀ.ਸੀ. ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰਾਲੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਨਗਰ ਕੀਰਤਨ ਨੂੰ ਅਗਲੀ ਸੂਚਨਾ ਤੱਕ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

- Advertisement -

ਉੱਥੇ ਹੀ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਕਮੇਟੀ ਦਾ ਵੀ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਸ ਸਾਲ ਨਗਰ ਕੀਰਤਨ ਨੂੰ ਰੱਦ ਕਰਨਾ ਹੀ ਠੀਕ ਹੋਵੇਗਾ।

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 250 ਲੋਕਾਂ ਤੋਂ ਵੱਧ ਗਿਣਤੀ ਵਾਲੇ ਇਕੱਠ ਤੇ ਪਾਬੰਦੀ ਵੀ ਲਾਗੂ ਕਰ ਦਿੱਤੀ ਗਈ ਹੈ।

 

- Advertisement -

ਸੂਬੇ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਕਿ ਹਾਲਾਤ ਕਾਬੂ ਹੇਠ ਆਉਣ ਤੱਕ ਇਹ ਪਾਬੰਦੀ ਲਾਗੂ ਰਹੇਗੀ। ਉਧਰ ਸਰੀ ਦੇ ਮੇਅਰ ਡਗ ਮੈਕਾਲਮ ਨੇ ਕਿਹਾ, “ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਇਸ ਫ਼ੈਸਲੇ ਨਾਲ ਧਾਰਮਿਕ ਸਮਾਗਮ ਪ੍ਰਭਾਵਤ ਹੋਣਗੇ ਪਰ ਸਰੀ ਦੇ ਵਸਨੀਕਾਂ ਦੇ ਹਿਤਾਂ ਨੂੰ ਮੁੱਖ ਰਖਦਿਆਂ ਇਹ ਫ਼ੈਸਲਾ ਲਾਜ਼ਮੀ ਹੋ ਗਿਆ ਸੀ।

Share this Article
Leave a comment