ਪੁਲਾੜ ’ਚ ਬੈਠ ਕੇ ਸੁਨੀਤਾ ਵਿਲੀਅਮ ਪਾਉਣਗੇ ਵੋਟ

Global Team
2 Min Read

ਅਮਰੀਕਾ : ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਇਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਹਨ। ਦੋਵੇਂ ਯਾਤਰੀ ਨਵੰਬਰ 2024 ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ।

ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਅਮਰੀਕੀ ਰਾਸ਼ਟਰਪਤੀ ਚੋਣਾਂ 2024 ’ਚ ਵੋਟ ਪਾਉਣ ਲਈ ਪੁਲਾੜ ਤੋਂ, ਬਹੁਤ ਮਹੱਤਵਪੂਰਨ ਡਿਊਟੀ ਨਿਭਾਉਗੇ ਕਿਉਂਕਿ ਉਹ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਵਾਪਸੀ ’ਚ ਦੇਰੀ ਹੋ ਸਕਦੀ ਹੈ।

ਸਪੇਸ ਤੋਂ ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਵਿਲਮੋਰ ਨੇ ਕਿਹਾ ਕਿ ਉਸ ਨੇ  ਆਪਣੀ ਵੋਟ ਪਾਉਣ ਲਈ ਅਪਣੀ ਬੇਨਤੀ ਭੇਜ ਦਿਤੀ ਹੈ ਕਿਉਂਕਿ ਇਹ ਇਕ ਬਹੁਤ ਹੀ ਮਹੱਤਵਪੂਰਨ ਫ਼ਰਜ਼ ਹੈ ਅਤੇ ਨਾਸਾ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਵੋਟ ਪਾਉਣ ਦੇ ਯੋਗ ਹਨ। ਸੁਨੀਤਾ ਨੇ ਕਿਹਾ ਕਿ ਉਹ ਸਪੇਸ ਤੋਂ ਵੋਟ ਪਾਉਣ ਦੇ ਯੋਗ ਹੋਣ ਦੀ ਉਡੀਕ ਕਰ ਰਹੀ ਹੈ। ਸੁਨੀਤਾ ਵਿਲੀਅਮਜ਼ ਨੇ ਕਿਹਾ, ‘‘ਦੋਵੇਂ ਪੁਲਾੜ ਯਾਤਰੀ ਸਪੇਸ ’ਚ ਫਸੇ ਹੋਏ ਹਨ ਅਤੇ ਅਗਲੇ ਸਾਲ ਸਪੇਸ ਐਕਸ ’ਚ ਵਾਪਸ ਆਉਣ ਦੀ ਸੰਭਾਵਨਾ ਹੈ।’

ਕਿਵੇਂ ਪਵੇਗੀ ਵੋਟ ?

ਪੁਲਾੜ ਸਟੇਸ਼ਨ ਤੋਂ ਵੋਟ ਪਾਉਣ ਦੀ ਪ੍ਰਕਿਰਿਆ ਸਰਲ ਹੈ। ਵੋਟ ਤੋਂ ਪਹਿਲਾਂ, ਪੁਲਾੜ ਯਾਤਰੀ ਉਸ ਚੋਣ ਲਈ ਸਾਰੇ ਜ਼ਰੂਰੀ ਕਾਗਜ਼ਾਤ ਭਰਨ ਦੀ ਤਿਆਰੀ ਕਰਦੇ ਹਨ ਜਿਸ ਵਿੱਚ ਉਹ ਹਿੱਸਾ ਲੈਣਾ ਚਾਹੁੰਦੇ ਹਨ। ਫਿਰ, ਨਾਸਾ ਦੇ ਮਿਸ਼ਨ ਕੰਟਰੋਲ ਸੈਂਟਰ ਤੋਂ ਉਹਨਾਂ ਨੂੰ ਇੱਕ ਸੁਰੱਖਿਅਤ ਇਲੈਕਟ੍ਰਾਨਿਕ ਬੈਲਟ ਭੇਜਿਆ ਜਾਂਦਾ ਹੈ। ਪੁਲਾੜ ਯਾਤਰੀ ਈਮੇਲ ਰਾਹੀਂ ਬੈਲਟ ਪ੍ਰਾਪਤ ਕਰਦੇ ਹਨ। ਫਿਰ ਉਹ ਇਸ ਨੂੰ ਭਰ ਕੇ ਧਰਤੀ ‘ਤੇ ਸਬੰਧਤ ਕਾਉਂਟੀ ਕਲਰਕ ਦੇ ਦਫ਼ਤਰ ਨੂੰ ਭੇਜਦੇ ਹਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment