ਨਵੀਂ ਦਿੱਲੀ: ਈਡੀ ਦੀ ਕਸਟਡੀ ‘ਚੋਂ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਨਾਮ ਇੱਕ ਸੰਦੇਸ਼ ਭੇਜਿਆ ਹੈ। ਜਿਸ ਨੂੰ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ ਹੈ। ਕੇਜਰੀਵਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦੇਸ਼ ਦੇ ਲੋਕ ਮੇਰੇ ਲਈ ਅਰਦਾਸ ਕਰਨ ਤਾਂ ਜੋਂ ਮੈ ਜਲਦ ਹੀ ਜੇਲ੍ਹ ਤੋਂ ਬਾਹਰ ਆ ਸਕਾ।
ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ ਮਾਤਾਵਾਂ ਤੇ ਭੈਣਾ ਸੋਚਦੀਆਂ ਹੋਣਗੀਆਂ ਕਿ ਹੁਣ ਕੇਜਰੀਵਾਲ ਜੇਲ੍ਹ ਵਿੱਚ ਚਲਾ ਗਿਆ ਹੈ ਤੇ ਹੁਣ ਸਾਨੁੰ 1000 ਰੁਪਏ ਪ੍ਰਤੀ ਮਹੀਨਾ ਵਾਅਦਾ ਕੌਣ ਪੂਰਾ ਕਰੇਗਾ। ਕੇਜਰੀਵਾਲ ਨੇ ਕਿਹਾ ਕਿ ਮੈਂ ਬਾਹਰ ਆ ਕੇ ਸਭ ਤੋਂ ਪਹਿਲਾਂ ਇਹ ਵਾਅਦਾ ਨਿਭਾਵਾਂਗਾ। ਇਸ ਤੋਂ ਇਲਾਵਾ ਕੇਜਰੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬੀਜੇਪੀ ਵਾਲਿਆਂ ਨਾਲ ਨਫਰਤ ਨਹੀਂ ਕਰਨੀ, ਇਹ ਵੀ ਆਪਣੇ ਹੀ ਲੋਕ ਹਨ।
देशवासियों के लिए जेल से अरविंद केजरीवाल का संदेश। https://t.co/Q9K6JjSjke
— Arvind Kejriwal (@ArvindKejriwal) March 23, 2024
ਇਸ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਨੀਤਾ ਕੇਜਰੀਵਾਲ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਸੀ ਕਿ ਤੁਹਾਡੇ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਨੂੰ ਮੋਦੀ ਜੀ ਨੇ ਸੱਤਾ ਦੇ ਹੰਕਾਰ ‘ਚ ਗ੍ਰਿਫਤਾਰ ਕਰਵਾਇਆ। ਉਹ ਸਾਰਿਆਂ ਨੂੰ ਕੁਚਲਣ ਵਿਚ ਲੱਗੇ ਹੋਏ ਹਨ। ਇਹ ਦਿੱਲੀ ਦੀ ਜਨਤਾ ਨਾਲ ਧੋਖਾ ਹੈ। ਤੁਹਾਡਾ ਮੁੱਖ ਮੰਤਰੀ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ। ਭਾਵੇਂ ਅੰਦਰ ਹੋਵੇ ਜਾਂ ਬਾਹਰ, ਉਨ੍ਹਾਂ ਦਾ ਜੀਵਨ ਦੇਸ਼ ਨੂੰ ਸਮਰਪਿਤ ਹੈ। ਜਨਤਾ ਜਨਾਰਦਨ ਹੈ ਅਤੇ ਸਭ ਕੁਝ ਜਾਣਦੀ ਹੈ।
आपके 3 बार चुने हुए मुख्यमंत्री को मोदीजी ने सत्ता के अहंकार में गिरफ़्तार करवाया।सबको crush करने में लगे हैं। यह दिल्ली के लोगो के साथ धोखा है।आपके मुख्यमंत्री हमेशा आपके साथ खड़े रहें हैं।अंदर रहें या बाहर, उनका जीवन देश को समर्पित है।जनता जनार्दन है सब जानती है।जय हिन्द🙏
— Sunita Kejriwal (@KejriwalSunita) March 22, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।