ਰੋਹਤਕ ਗੋਲੀਕਾਂਡ ਦਾ ਮੁਲਜ਼ਮ ਕੋਚ ਦਿੱਲੀ ਤੋਂ ਗ੍ਰਿਫ਼ਤਾਰ, ਪੰਜ ਜਣਿਆਂ ਦੇ ਕਤਲ ਦਾ ਇਲਜ਼ਾਮ

TeamGlobalPunjab
2 Min Read

ਰੋਹਤਕ : ਹਰਿਆਣਾ ਦੇ ਰੋਹਤਕ ਚ ਬੀਤੀ ਰਾਤ ਵਾਪਰੇ ਗੋਲੀਕਾਂਡ ਦੇ ਦੋਸ਼ੀ ਸੁਖਵਿੰਦਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੋਚ ਸੁਖਵਿੰਦਰ ‘ਤੇ ਪੰਜ ਜਣਿਆਂ ਦੇ ਗੋਲੀ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਹੈ। ਸੁਖਵਿੰਦਰ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਦਿੱਤੀ ਹੈ। ਐਸਪੀ ਰਾਹੁਲ ਸ਼ਰਮਾ ਮੁਤਾਬਕ ਸੁਖਵਿੰਦਰ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਰਾਜਧਾਨੀ ਦੇ ਸਮਾਪੁਰ ਬਾਦਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਸੁਖਵਿੰਦਰ ਫਰਾਰ ਹੋ ਗਿਆ ਸੀ। ਜਿਸ ਦੀ ਭਾਲ ਵਿੱਚ ਹਰਿਆਣਾ ਪੁਲਿਸ ਵੱਲੋਂ ਥਾਂ-ਥਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਪੁਲਿਸ ਨੂੰ ਸੁਖਵਿੰਦਰ ਦੀ ਜਾਣਕਾਰੀ ਦਿੱਲੀ ਵਿੱਚ ਲੁਕੇ ਹੋਣ ਦੀ ਮਿਲੀ ਸੀ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਦਬੋਚ ਲਿਆ।

ਸ਼ੁੱਕਰਵਾਰ ਰਾਤ ਰੋਹਤਕ ਦੇ ਦੇਵੀ ਕਾਲੋਨੀ ਇਲਾਕੇ ਚ ਜਾਟ ਕਾਲਜ ਦੇ ਜਿਮਨੇਜ਼ੀਅਮ ਹਾਲ ਚ ਅੱਠ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਵਿਚ ਤਿੰਨ ਖਿਡਾਰੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਦੋਂ ਖਿਡਾਰੀ ਹਾਲ ਵਿੱਚ ਅਭਿਆਸ ਕਰ ਰਹੇ ਸਨ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਚ ਅਮਰਜੀਤ ਅਤੇ ਕੋਚ ਸੁਖਵਿੰਦਰ ਵਿਚਾਲੇ ਨਿੱਜੀ ਕਾਰਨਾਂ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਸੁਖਵਿੰਦਰ ਨੇ ਕੋਚ ਅਮਰਜੀਤ ਉਸ ਦੀ ਪਤਨੀ ਸਾਕਸ਼ੀ ਸਮੇਤ ਤਿੰਨ ਹੋਰ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਮੁਲਜ਼ਮ ਸੁਖਵਿੰਦਰ ਦੀ ਭਾਲ ਦੇ ਲਈ ਇਕ ਲੱਖ ਰੁਪਏ ਇਨਾਮ ਵੀ ਐਲਾਨ ਦਿੱਤਾ ਸੀ।

ਮ੍ਰਿਤਕ ਕੋਚ ਅਮਰਜੀਤ ਤੇ ਉਸ ਦੀ ਪਤਨੀ ਸਾਕਸ਼ੀ

Share this Article
Leave a comment