25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਘਰੇਲੂ ਉਡਾਣਾਂ

TeamGlobalPunjab
2 Min Read

ਨਵੀਂ ਦਿੱਲੀ : ਲਾਕਡਾਊਨ ਕਾਰਨ ਦੋ ਮਹੀਨੇ ਤੋਂ ਪੂਰੇ ਦੇਸ਼ ‘ਚ ਬੰਦ ਹਵਾਈ ਸੇਵਾਵਾਂ ਹੁਣ ਮੁੜ 25 ਮਈ ਤੋਂ ਫਿਰ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦਾ ਐਲਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਦਿੱਤੀ ਹੈ।

ਹਰਦੀਪ ਪੁਰੀ ਨੇ ਕਿਹਾ ਕਿ ਸਮੋਵਾਰ 25 ਮਈ 2020 ਤੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਸਾਰੇ ਹਵਾਈ ਅੱਡਿਆਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਉਹ ਇਸ ਲਈ ਤਿਆਰ ਰਹਿਣ। ਯਾਤਰੀਆਂ ਦੇ ਲਈ ਐੱਸਓਪੀ ਵੀ ਜਾਰੀ ਕੀਤਾ ਜਾ ਰਿਹਾ ਹੈ।

ਦੱਸ ਦਈਏ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਸੀ ਕਿ ਘਰੇਲੂ ਉਡਾਣਾਂ ਦੀ ਬਹਾਲੀ ਦਾ ਫੈਸਲਾ ਸਿਰਫ ਮਿਨਿਸ‍ਟਰੀ ਆਫ ਸਿਵਲ ਐਵਿਏਸ਼ਨ, ਗਵਰਨਮੈਂਟ ਆਫ ਇੰਡਿਆ ਜਾਂ ਕੇਂਦਰ ਇਕੱਲਾ ਨਹੀਂ ਲੈ ਸਕਦਾ। ਜਿੱਥੋਂ ਇਹ ਫਲਾਈਟ ਟੇਕਆਫ ਅਤੇ ਲੈਂਡਿੰਗ ਕਰੇਗੀ, ਉਸ ਨੂੰ ਵੀ ਆਗਿਆ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ ।

Share this Article
Leave a comment