ਟਮਾਟਰ ਦੇ ਬਿਆਨ ‘ਤੇ ਹੰਗਾਮਾ ਹੋਣ ‘ਤੇ ਸੁਨੀਲ ਸ਼ੈੱਟੀ ਨੇ ਕਿਸਾਨਾਂ ਤੋਂ ਮੰਗੀ ਮੁਆਫੀ

Rajneet Kaur
2 Min Read

ਨਿਊਜ਼ ਡੈਸਕ: ਇਸ ਸਮੇਂ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਦੇ 20 ਰੁਪਏ ਵਿੱਚ ਵਿਕਣ ਵਾਲੇ ਟਮਾਟਰ ਦੀ ਕੀਮਤ ਜਦੋਂ ਤੋਂ 200 ਰੁਪਏ ਤੱਕ ਪਹੁੰਚ ਗਈ ਹੈ, ਉਦੋਂ ਤੋਂ ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰਿਆਂ ਦੀ ਵੀ ਨੀਂਦ ਉੱਡ ਗਈ ਹੈ। ਹਾਲ ਹੀ ‘ਚ ਬਾਲੀਵੁੱਡ ਦੇ ਅਦਾਕਾਰ ਸੁਨੀਲ ਸ਼ੈੱਟੀ ਨੇ ਟਮਾਟਰ ਦੀਆਂ ਵਧਦੀਆਂ ਕੀਮਤਾਂ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਵਿਵਾਦ ਪੈਦਾ ਕਰ ਦਿੱਤਾ ਸੀ। ਅਦਾਕਾਰ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਜਾਣ ਲੱਗਿਆ। ਹੁਣ ਹਾਲ ਹੀ ‘ਚ ਸੁਨੀਲ ਸ਼ੈੱਟੀ ਨੇ ਇਸ ਪੂਰੇ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਸਾਨਾਂ ਤੋਂ ਮੁਆਫੀ ਮੰਗੀ ਹੈ।

ਸੁਨੀਲ ਸ਼ੈੱਟੀ ਨੇ ‘ਟਮਾਟਰ’ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਧ ਰਹੀ ਨਕਾਰਾਤਮਕਤਾ ‘ਤੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਸਲ ਵਿੱਚ  ਕਿਸਾਨਾਂ ਦਾ ਸਮਰਥਨ ਕਰਦੇ ਹਨ।  ਉਹ ਉਨ੍ਹਾਂ ਲਈ ਕੋਈ ਨਕਾਰਾਤਮਕ ਅਰਥ ਰੱਖਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਹਮੇਸ਼ਾ ਉਨ੍ਹਾਂ ਦੇ ਸਮਰਥਨ ਵਿੱਚ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘ਜੇਕਰ ਉਨ੍ਹਾਂ ਦੇ ਕਿਸੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਜੋ ਉਨ੍ਹਾਂ ਨਹੀਂ ਕਿਹਾ ਹੈ, ਤਾਂ ਉਹ ਉਨ੍ਹਾਂ ਤੋਂ ਦਿਲੋਂ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਲਈ ਕਦੀ ਵੀ ਨਕਾਰਾਤਮਕ ਨਹੀਂ ਸੋਚ ਸਕਦੇ।

ਦੱਸ ਦੇਈਏ ਕਿ ਟਮਾਟਰ ਦੀਆਂ ਵਧਦੀਆਂ ਕੀਮਤਾਂ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੁਨੀਲ ਸ਼ੈੱਟੀ ਨੇ ਕਿਹਾ ਸੀ, “ਅਸੀਂ ਤਾਜ਼ੀ ਚੀਜ਼ਾਂ ਖਾਂਦੇ ਹਾਂ। ਜਿਸ ਤਰ੍ਹਾਂ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉਸ ਦਾ ਅਸਰ ਸਾਡੀ ਰਸੋਈ ‘ਤੇ ਵੀ ਪਿਆ ਹੈ। ਉਹ ਅੱਜਕਲ ਟਮਾਟਰ ਘੱਟ ਹੀ ਖਾਂਦੇ ਹਨ। ” ਉਨ੍ਹਾਂ ਦੇ ਬਿਆਨ ਦੇ ਵਾਇਰਲ ਹੁੰਦੇ ਹੀ ਕਿਸਾਨਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment