BREAKING : ਜ਼ਿਲ੍ਹਾ ਲੁਧਿਆਣਾ ਵਿੱਚ ਐਤਵਾਰ ਦਾ ਕਰਫਿਊ ਹਟਾਇਆ ਗਿਆ

TeamGlobalPunjab
0 Min Read

ਲੁਧਿਆਣਾ :   ਲੁਧਿਆਣਾ ਵਿੱਚ ਕੋਰੋਨਾ ਦੇ ਹਾਲਾਤ ਕਾਬੂ ਹੇਠ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਢਿੱਲ ਦੇਣ ਦਾ ਫੈਸਲਾ ਕੀਤਾ ਹੈ । ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਐਤਵਾਰ ਦਾ ਕਰਫ਼ਿਊ ਹਟਾ ਦਿੱਤਾ ਹੈ। ਹੁਣ ਜ਼ਿਲ੍ਹਾ ਲੁਧਿਆਣਾ ਵਿਚ ਦੁਕਾਨਾਂ ਸਵੇਰੇ 5 ਵਜੇ ਤੋਂ ਰਾਤ ਸਾਢੇ 7 ਵਜੇ ਤੱਕ ਖੁੱਲ੍ਹ ਸਕਣਗੀਆਂ। ਪ੍ਰਸ਼ਾਸਨ ਦੇ ਇਹ ਹੁਕਮ 30 ਜੂਨ ਤੱਕ ਲਾਗੂ ਰਹਿਣਗੇ।

Share this Article
Leave a comment