ਕਾਂਗਰਸ ਨੂੰ ਲੱਗਾ ਤਗੜਾ ਝੱਟਕਾ, ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ’ ਸਾਥੀਆਂ ਸਹਿਤ ਆਪ ਚ’ ਸ਼ਾਮਿਲ

TeamGlobalPunjab
3 Min Read

ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਸਾਬਕਾ IG ਕੁੰਵਰ ਵਿਜੈ ਪ੍ਰਤਾਪ ਸਿੰਘ (IPS) ਦੀ ਅਗਵਾਈ ਹੇਠ ਹਰਪਾਲ ਸਿੰਘ ਭਾਲਾ ਦੇ ਯਤਨਾਂ ਸਦਕਾ ਅਮ੍ਰਿਤਸਰ ਹਲਕਾ ਉੱਤਰੀ ਦੀ ਵਾਰਡ ਨੰਬਰ 15 ਤੋਂ ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ ਜੀ,ਜੋ ਕਿ ਅੱਜ ਸਾਥੀਆਂ ਸਹਿਤ ਆਮ ਆਦਮੀ ਪਾਰਟੀ ਵਿੱਚ ਰਸਮੀ ਤੋਰ ਤੇ ਸ਼ਾਮਿਲ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਉਹ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਇੱਕ ਨਵੀਂ ਸ਼ੁੁਰੂਆਤ ਕੀਤੀ ਹੈ, ਤਾਂ ਜੋ ਪੰਜਾਬ ਚੜ੍ਹਦੀ ਕਲਾਂ ਵਿੱਚ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ’ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਵਿਅਕਤੀ ਦੇ ਕੀ ਹਲਾਤ ਹੋਣਗੇ।

ਸਾਬਕਾ ਅਧਿਕਾਰੀ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨਾ ਮੇਰੀ ਜ਼ਿੰਦਗੀ ਦਾ ਅਹਿਮ ਕੇਸ ਸੀ, ਪਰ ਜਦੋਂ ਦੋਸ਼ੀ ਹੀ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਮਿਲਣਾ ਸੀ। ਉਨ੍ਹਾਂ ਕਿਹਾ ਜਦੋਂ ਜਾਂਚ ਰਿਪੋਰਟ ਫਰੀਦਕੋਟ ਦੀ ਅਦਾਲਤ ਵਿੱਚ ਕਾਰਵਾਈ ਅਧੀਨ ਸੀ ਤਾਂ ਚੰਡੀਗੜ੍ਹ ਤੋਂ ਫ਼ੈਸਲੇ ਕਿਉਂ ਕਰਵਾਏ ਗਏ? ਹਾਈਕੋਰਟ ਵਿੱਚ ਕੇਸ ਦੀ ਸੁਣਵਾਈ ਵਾਲੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਛੁੱਟੀ ’ਤੇ ਚਲੇ ਗਏ। ਇਹ ਸੱਭ ਸੱਤਾਧਾਰੀਆਂ ਅਤੇ ਸਾਜਿਸ਼ਕਾਰਾਂ ਦੀ ਮਿਲੀਭੁਗਤ ਕਰਕੇ ਹੋਇਆ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਵੀ ਸੂਬੇ ਵਿੱਚ ਰਾਜਨੀਤਿਕ ਕਰਾਂਤੀ ਲਿਆਉਣਗੇ, ਜਿਸ ਨੂੰ ਸਾਰਾ ਭਾਰਤ ਦੇਖੇਗਾ।

ਉਨ੍ਹਾਂ ਕਿਹਾ ਸਾਡੀ ਮੁਹਿੰਮ ਅੱਗੇ ਤੱਕ ਜਾਣੀ ਹੈ।  ਅਮ੍ਰਿਤਸਰ ਤੋਂ ਪੂਰ ਪੰਜਾਬ ਵਿੱਚ ਤੇ ਪੰਜਾਬ ਤੋਂ ਪੂਰੇ ਦੇਸ਼ ਵਿੱਚ ਜਾਣੀ ਹੈ ਅਸੀਂ ਇਕ ਨਵੇਂ ਭਾਰਤ ਦੀ ਕਲਪਨਾ ਕਰ ਰਹੇ ਹਾਂ, ਤੇ ਨਵਾਂ ਪੰਜਾਬ ਬਣਾਉਣ ਜਾ ਰਹੇ ਹਾਂ। ਇਸ ਵਿੱਚ ਸਬ ਦਾ ਯੋਗਦਾਨ ਹੋਵੇਗਾ, ਹਰ ਬੱਚਾ-ਬੱਚਾ ਇਸ ਵਿਚ ਸ਼ਾਮਿਲ ਹੋਵੇਗਾ, ਤੇ ਬਜ਼ੁਰਗ ਵੀ ਇਸ ਵਿਚ ਸ਼ਾਮਿਲ ਹੋਣ ਗਏ। ਅੱਜ ਵਾਰਡ ਨੰਬਰ 15 ਦੀ ਪਿੰਕੀ ਦੇਵੀ ਜੋ ਕੋਂਸਲਰ ਹਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਥੇ ਸਿਰਫ ਕੁਰਸੀ ਦੀ ਲੜਾਈ ਚਲ ਰਹੀ ਹੈ ਇਥੋਂ ਦਿੱਲੀ ਤਕ ਕੁਰਸੀ ਦੀ ਲੜਾਈ ਚਲ ਰਹੀ ਹੈ, ਅਸੀਂ ਉਨ੍ਹਾਂ ਵਰਗੀ ਰਾਜਨੀਤੀ ਨਹੀਂ ਕਰਨੀ।

ਇਸ ਮੌਕੇ ਤੇ ਰਾਮਬਲੀ ਪ੍ਰਧਾਨ ਵੱਲੋਂ ਕਿਹਾ ਕਿ ਅਸੀਂ ਸਾਰੇ ਇਲਾਕਾ ਨਿਵਾਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਨਾਲ ਹਾਂ,ਚਾਰ ਸਾਲ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ, ਗੰਦਾ ਪਾਣੀ ਪੀਣ ਨੂੰ ਮਿਲ ਰਿਹਾ, ਅਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ। ਕੋਰੋਨਾ  ਕਾਲ ਵਿੱਚ ਕੁੰਵਰ ਜੀ ਨੇ ਸਭ ਲੋਕਾਂ ਲਈ ਰਾਸ਼ਨ ਭੇਜਿਆ ਇਸ ਕਰਕੇ ਅਸੀਂ ਅੱਜ ਆਪਣੀ ਕੋਂਸਲਰ ਪਿੰਕੀ ਦੇਵੀ ਦੇ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਾਂ।

- Advertisement -

Share this Article
Leave a comment