ਸੂਨਕ ਨੇ COP 27 ਬਾਰੇ ਬਦਲਿਆ ਫੈਸਲਾ

Rajneet Kaur
2 Min Read

ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ  ਐਲਾਨ ਕੀਤਾ ਹੈ ਕਿ ਉਹ ਅਗਲੇ ਹਫਤੇ ਮਿਸਰ ਵਿੱਚ ਹੋਣ ਵਾਲੇ ਜਲਵਾਯੂ ਸ਼ਿਖਰ ਸੰਮੇਲਨ ਸੀਓਪੀ27 ਵਿੱਚ ਹਿੱਸਾ ਲੈਣਗੇ।ਪੰਜ ਦਿਨ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਉਹ ਬ੍ਰਿਟੇਨ ਦੇ ਘਰੇਲੂ ਤੇ ਆਰਥਿਕ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ, ਇਸ ਲਈ ਉਹ ਸ਼ਰਮ-ਅਲ-ਸ਼ੇਖ ਵਿਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।

ਦਸ ਦਈਏ ਕਿ ਜਲਵਾਯੂ ਕਾਰਕੁੰਨਾਂ ਅਤੇ ਆਪਣੀ ਸਰਕਾਰ ਦੇ ਅੰਦਰੋਂ ਆਲੋਚਨਾ ਤੋਂ ਬਾਅਦ ਸੁਨਕ ਨੇ ਆਪਣਾ ਫ਼ੈਸਲਾ ਬਦਲ ਲਿਆ ਹੈ।ਬ੍ਰਿਟੇਨ ਸਰਕਾਰ ਵਿੱਚ ਸੁਨਕ ਦੇ ਸਹਾਇਕ ਅਤੇ ਭਾਰਤੀ ਮੂਲ ਦੇ ਆਲੋਕ ਸ਼ਰਮਾ ਨੇ ਕਿਹਾ ਸੀ ਕਿ ਜਲਵਾਯੂ ਕਾਰਵਾਈ ਪ੍ਰਤੀ ਬ੍ਰਿਟਿਸ਼ ਵਚਨਬੱਧਤਾ ਨੂੰ ਦਰਸਾਉਣ ਲਈ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਸੁਨਕ ਨੇ ਟਵੀਟ ਕਰ ਕੇ ਆਪਣਾ ਫ਼ੈਸਲਾ ਪਲਟਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸੁਨਕ ਲਈ ਇਹ ਦਬਾਅ ਇਸ ਲਈ ਵੀ ਭਾਰੀ ਹੈ ਕਿਉਂਕਿ ਉਨ੍ਹਾਂ ਦੇ ਸਾਬਕਾ ਬੌਸ ਸਾਬਕਾ ਪੀਐੱਮ ਬੋਰਿਸ ਜੌਨਸਨ ਨੇ ਛੇ ਤੋਂ 18 ਨਵੰਬਰ ਤਕ ਚੱਲਣ ਵਾਲੇ ਸੰਮੇਲਨ ਵਿਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ। ਵਿਰੋਧੀ ਲੇਬਰ ਪਾਰਟੀ ਵੀ ਸੁਨਕ ਦੇ ਸੀਓਪੀ 27 ਵਿਚ ਸ਼ਾਮਲ ਨਾ ਹੋਣ ਨੂੰ ਸ਼ਰਮਿੰਦਾ ਕਰਨ ਵਾਲਾ ਫ਼ੈਸਲਾ ਦੱਸ ਰਹੀ ਸੀ। ਗ੍ਰੀਨ ਪਾਰਟੀ ਨੇ ਵੀ ਇਸ ਨੂੰ ਗ਼ਲਤ ਦੱਸਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment