ਗਾਇਕ ਸੁਖਵਿੰਦਰ ਸਿੰਘ ਆਪਣੇ ਇੱਕ ਗੀਤ ਦੀ ਸ਼ੂਟਿੰਗ ਨੂੰ ਲੈ ਕੇ ਘਿਰੇ ਵਿਵਾਦਾਂ ‘ਚ

TeamGlobalPunjab
2 Min Read

ਨਿਊਜ਼ ਡੈਸਕ: ਆਪਣੀ ਜਾਦੂਈ ਆਵਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ  ਨੇ ਆਪਣੇ ਕਰੀਅਰ ‘ਚ ਨਾ ਸਿਰਫ ਬਾਲੀਵੁੱਡ ਬਲਕਿ ਕਈ ਪੰਜਾਬੀ ਗੀਤ ਵੀ ਗਾਏ ਹਨ । ਪਰ ਹਾਲ ਹੀ ਵਿੱਚ ਸੁਖਵਿੰਦਰ ਸਿੰਘ ਆਪਣੇ ਇੱਕ ਗੀਤ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਵਿਵਾਦ ਇਸ ਕਰਕੇ ਹੋਰ ਵੀ ਵੱਡਾ ਹੋ ਗਿਆ ਕਿਉਂਕਿ ਲੋਕਾਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਿਹਾ ਸੀ।

ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਵਾਰਾਣਸੀ ਦੇ ਚੇਤ ਸਿੰਘ ਘਾਟ ਵਿਖੇ ਮਿਊਜ਼ਿਕ ਵੀਡੀਓ ਹਨੂੰਮਾਨ ਚਾਲੀਸਾ ਦੀ ਸ਼ੂਟਿੰਗ ਕਰ ਰਹੇ ਸਨ।ਇਸ ਦੌਰਾਨ ਪ੍ਰਸਿੱਧ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੁਖਵਿੰਦਰ ਸਿੰਘ ਜੁੱਤੀ ਪਾ ਕੇ ਨੱਚਦੇ ਨਜ਼ਰ ਆਏ। ਜਿਵੇਂ ਹੀ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਹੰਗਾਮਾ ਮਚ ਗਿਆ। ਇਸ ਗੀਤ ਦੀ ਸ਼ੂਟਿੰਗ ਦੌਰਾਨ ਸਿਰਫ ਸੁਖਵਿੰਦਰ ਸਿੰਘ ਹੀ ਨਹੀਂ ਬਲਕਿ ਸਾਰੇ ਡਾਂਸ ਕਰਦੇ ਲੋਕ ਜੁੱਤੀਆਂ ਪਾ ਕੇ ਨਜ਼ਰ ਆਏ। ਅਜਿਹੇ ‘ਚ ਸੁਖਵਿੰਦਰ ਅਤੇ ਉਸ ਦੇ ਸਹਿ-ਕਲਾਕਾਰ ਦੇ ਗੀਤ ‘ਹਨੂਮਾਨ ਚਾਲੀਸਾ’ ਦੀ ਸ਼ੂਟਿੰਗ ਦੌਰਾਨ ਯੂਜ਼ਰਸ ਨੇ ਜੁੱਤੀ ਪਾ ਕੇ ਡਾਂਸ ਕਰਨਾ ਪਸੰਦ ਨਹੀਂ ਕੀਤਾ।

ਲੋਕ ਵੀ ਇਸ ਨੂੰ ਹਿੰਦੂ ਧਰਮ ਦਾ ਅਪਮਾਨ ਸਮਝ ਰਹੇ ਹਨ।  ਜਿਵੇਂ ਹੀ ਇਸ ਮਾਮਲੇ ਨੇ ਤੂਲ ਫੜਿਆ ਤਾਂ ਗਾਇਕ ਸੁਖਵਿੰਦਰ ਨੇ ਤੁਰੰਤ ਇਸ ਮਾਮਲੇ ‘ਚ  ਆਪਣਾ ਸਪੱਸ਼ਟੀਕਰਨ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਸੁਖਵਿੰਦਰ ਨੇ ਕਿਹਾ- ‘ਜੇਕਰ ਅਜਿਹਾ ਕਰਨ ਨਾਲ ਕਿਸੇ ਦੀ ਭਾਵਨਾ ਘਟਦੀ ਹੈ ਤਾਂ ਸਾਬਤ ਕਰੋ। ਸਾਡਾ ਮਕਸਦ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।

ਦੱਸ ਦੇਈਏ ਕਿ ਸੁਖਵਿੰਦਰ ਸਿੰਘ ਦਾ ਇਹ ਆਉਣ ਵਾਲਾ ਮਿਊਜ਼ਿਕ ਵੀਡੀਓ ‘ਹਨੂਮਾਨ ਚਾਲੀਸਾ’ ਵਾਰਾਣਸੀ ਦੇ ਕਈ ਘਾਟਾਂ ‘ਤੇ ਸ਼ੂਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਗੀਤ ਦੀ ਸ਼ੂਟਿੰਗ ਕਈ ਮੰਦਰਾਂ ‘ਚ ਵੀ ਹੋ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment