ਟਰੰਪ ਨੂੰ ਝਟਕਾ: ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਨੇ ਅਕਾਊਂਟ ਕੀਤੇ ਬੰਦ

TeamGlobalPunjab
2 Min Read

ਵਰਲਡ ਡੈਸਕ – ਕੈਪੀਟਲ ਬਿਲਡਿੰਗ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਕਾਉਂਟ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਭਵਿੱਖ ‘ਚ ਹੋਰ ਘਟਨਾਵਾਂ ਨਾ ਵਾਪਰਨ ਇਸ ਕਰਕੇ ਇਹ ਕਦਮ ਚੁੱਕਿਆ ਗਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਵਿੱਟਰ ਨੇ 12 ਘੰਟੇ ਡੋਨਲਡ ਟਰੰਪ ਦੇ ਖਾਤੇ ਨੂੰ ਬਲਾਕ ਕੀਤਾ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਜੇ ਟਰੰਪ ਭਵਿੱਖ ‘ਚ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਦਾ ਅਕਾਉਂਟ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ।

ਕੈਪੀਟਲ ਬਿਲਡਿੰਗ ‘ਚ ਹਿੰਸਾ ਵਾਲੇ ਦਿਨ ਟਵਿੱਟਰ ਨੇ ਟਰੰਪ ਨੂੰ ਤਿੰਨ ਟਵੀਟ ਡਲੀਟ ਕਰਨ ਲਈ ਵੀ ਕਿਹਾ ਸੀ ਜਿਨ੍ਹਾਂ ਨੂੰ ਘਟਨਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਸੀ। ਟਵਿੱਟਰ ਨੇ ਟਰੰਪ ਦਾ ਇੱਕ ਵੀਡੀਓ ਵੀ ਡਲੀਟ ਕਰ ਦਿੱਤਾ ਜਿਸ ‘ਚ ਟਰੰਪ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਰਹੇ ਸਨ।

ਹਿੰਸਾ ਵਾਲੇ ਦਿਨ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਤੇ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਬੀਤੇ ਵੀਰਵਾਰ ਨੂੰ ਕਿਹਾ ਕਿ ਇਹ ਫੈਸਲਾ ਇਸ ਹਫਤੇ ਅਮਰੀਕਾ ਦੀ ਰਾਜਧਾਨੀ ‘ਚ ਹਿੰਸਾ ਨੂੰ ਉਤਸ਼ਾਹਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਲਿਆ ਗਿਆ। ਇਸ ਤੋਂ ਪਹਿਲਾਂ ਟਵਿੱਟਰ ਤੇ ਇੰਸਟਾਗ੍ਰਾਮ ਨੇ ਵੀ ਆਪਣੇ-ਆਪਣੇ ਪਲੇਟਫਾਰਮ ‘ਤੇ ਟਰੰਪ ਦੇ ਖਾਤੇ ਬੰਦ ਕਰ ਦਿੱਤੇ ਸਨ। ਡੋਨਾਲਡ ਟਰੰਪ ਲਈ ਜਬਰਦਸਤ ਝਟਕਾ ਸਮਝਿਆ ਜਾਂਦਾ ਹੈ।

- Advertisement -

Share this Article
Leave a comment