ਹਾਊਸ ਸਪੀਕਰ ਐਂਥਨੀ ਰੋਟਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Rajneet Kaur
2 Min Read

ਓਟਾਵਾ:  ਪਿਛਲੇ ਹਫਤੇ ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਹਾਊਸ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਦਸਣਯੋਗ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਰੋਟਾ ਉੱਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ।ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਨੇ  ਦਸਿਆ ਕਿ ਉਸ ਦਾ ਮੰਨਣਾ ਹੈ ਕਿ ਪਾਰਲੀਆਮੈਂਟ ਮੈਂਬਰਜ਼ ਦਾ ਰੋਟਾ ਤੋਂ ਯਕੀਨ ਉੱਠ ਗਿਆ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰੋਟਾ ਲਿਬਰਲ ਐਮਪੀਜ਼ ਦਾ ਵਿਸ਼ਵਾਸ ਕਿਵੇਂ ਹਾਸਿਲ ਕਰਨਗੇ ਤੇ ਸਪੀਕਰ ਲਈ ਸਨਮਾਨਜਨਕ ਢੰਗ ਨਾਲ ਅਸਤੀਫਾ ਦੇਣਾ ਹੀ ਸਹੀ ਫੈਸਲਾ ਹੈ।

ਐਂਥਨੀ ਨੇ ਕਿਹਾ ਕਿ ਇਹ ਸਦਨ ਸਾਡੇ ਸਾਰਿਆਂ ਤੋਂ ਉੱਪਰ ਹੈ।  ਇਸ ਲਈ, ਮੈਨੂੰ ਤੁਹਾਡੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।ਇਸਦੇ ਨਾਲ ਹੀ  ਐਂਥਨੀ ਨੇ ਸਾਬਕਾ ਯੂਕਰੇਨੀ ਸੈਨਿਕ ਯੈਰੋਸਲੈਵ ਹੁਨਕਾ ਨੂੰ ਪਾਰਲੀਮੈਂਟ ‘ਚ ਸੱਦਣ ‘ਤੇ ਇੱਕ ਵਾਰ ਫਿਰ ਤੋਂ ਡੂੰਘਾ ਅਫਸੋਸ ਜ਼ਾਹਿਰ ਕੀਤਾ।

ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਵੀ ਰੋਟਾ ਨੂੰ ਅਸਤੀਫਾ ਦੇਣ ਲਈ ਆਖਿਆ ਸੀ ਤੇ ਸੋਮਵਾਰ ਨੂੰ ਇਸੇ ਤਰ੍ਹਾਂ ਦੀ ਮੰਗ ਐਨਡੀਪੀ ਤੇ ਬਲਾਕ ਕਿਊਬਿਕੁਆ ਵੱਲੋਂ ਵੀ ਚੁੱਕੀ ਗਈ ਸੀ। ਦਸ ਦਈਏ ਕਿ ਐਂਥਨੀ ਨੇ ਨਾ ਸਿਰਫ ਫਰਸਟ ਯੂਕਰੇਨੀਅਨ ਡਵੀਜ਼ਨ ਦੇ ਮੈਂਬਰ ਯਾਰੋਸਲੈਵ ਹੁਨਕਾ ਨੂ਼ੰ ਪਾਰਲੀਆਮੈਂਟ ਆਉਣ ਦਾ ਸੱਦਾ ਦਿੱਤਾ ਸਗੋਂ ਹੁਨਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਕਹਿਣ ਦੇ ਨਾਲ-ਨਾਲ ਸਨਮਾਨ ‘ਚ ਸਟੈਂਡਿੰਗ ਓਵੇਸ਼ਨ ਵੀ ਦਿੱਤੀ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment