ਸੁਖਬੀਰ ਬਾਦਲ ਨੇ ਆਪਣੇ ਵਰਕਰਾਂ ‘ਚ ਭਰਿਆ ਜੋਸ਼

Rajneet Kaur
1 Min Read

ਮੱਲੀਆਂ ਕਲਾ : ਲੋਕ ਸਭਾ ਹਲਕਾ ਜਲੰਧਰ ‘ਚ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਅਪਣੇ ਵਰਕਰਾਂ ‘ਚ ਜੋਸ਼ ਭਰਨਾ ਸ਼ੁਰੂ ਕਰ ਦਿਤਾ ਹੈ। ਲੋਕ ਸਭਾ ਹਲਕਾ ਜਲੰਧਰ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਪੈਂਦੇ ਪਿੰਡ ਬਿੱਲੀ ਚਾਓ ਵਿਖੇ ਹਾਈ ਟੈਂਕ ਕੋਲਡ ਸਟੋਰ ‘ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਾਰਟੀ ਵਰਕਰਾਂ ਨਾਲ ਦੋਨਾ ਦੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ‘ਚ ਪਾਰਟੀ ਵਰਕਰ ਮਿਲਣੀ ਕੀਤੀ ਗਈ।

ਇਸ ਵਿੱਚ ਦੋਨਾ ਇਲਾਕੇ ਦੇ 25 ਦੇ ਪਿੰਡਾ ‘ਚੋਂ ਪਾਰਟੀ ਵਰਕਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੁੱਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਾਰਟੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਪਾਰਟੀ ਵਰਕਰਾਂ ਨਾਲ ਸਦਾ ਚੜ੍ਹਦੀ ਕਲਾਂ ‘ਚ ਰਹਿੰਦੀ ਹੈ। ਪਾਰਟੀ ਆਗੂਆਂ ਤੇ ਜਨਤਾ ਦੇ ਸਹਿਯੋਗ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment