ਕੋਰੋਨਾ ਨੇ ਮੁੜ ਫਰੀ ਰਫਤਾਰ! ਵੱਡੀ ਗਿਣਤੀ ‘ਚ ਕੇਸ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਵੱਡੀ ਗਿਣਤੀ ਵਿੱਚ ਮਰੀਜ ਸਾਹਮਣੇ ਆ ਰਹੇ ਹਨ। ਜਿਕਰ ਏ ਖਾਸ ਹੈ ਕਿ ਇਕ ਵਾਰ ਫਿਰ ਤੋਂ ਦੇਸ਼ ਅੰਦਰ ਟੈਸਟਿੰਗ ਦੀ ਸਮਰੱਥਾ ਵਧਾ ਦਿੱਤੀ ਗਈ ਹੈ। ਦੇਸ਼ ਅੰਦਰ ਸ਼ੁੱਕਰਵਾਰ ਨੂੰ 24845 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 19972 ਮਰੀਜ ਠੀਕ ਹੋ ਗਏ ਹਨ ਜਦੋਂ ਕਿ 140 ਨੇ ਦਮ ਤੋੜ ਦਿੱਤਾ ਹੈ। ਇਸ ਤੋਂ ਇਲਾਵਾ 4730 ਮਰੀਜ ਅਜੇ ਵੀ ਜੇਰੇ ਇਲਾਜ ਹਨ । ਸਭ ਤੋਂ ਵਧੇਰੇ ਮਰੀਜ ਮਹਾਰਾਸ਼ਟਰ ਵਿੱਚ ਸਾਹਮਣੇ ਆਏ ਹਨ।

ਇਥੇ ਮਰੀਜਾਂ ਦੀ ਗਿਣਤੀ 15 ਹਜਾਰ ਤੋ ਵੀ ਪਾਰ ਹੋ ਗਈ ਹੈ। ਦੇਸ਼ ਵਿਚ ਹੁਣ ਤਕ ਦੇਸ਼ ਵਿਚ 1.13 ਕਰੋੜ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 1.09 ਕਰੋੜ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। 1.58 ਲੱਖ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1.99 ਲੱਖ ਦਾ ਇਲਾਜ ਚੱਲ ਰਿਹਾ ਹੈ।

Share this Article
Leave a comment