ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਹੁਣ ਕੌਣ ਸੰਭਾਲੇਗਾ ਪੰਜਾਬ ਬਚਾਓ ਯਾਤਰਾ ਦੀ ਕਮਾਨ

Prabhjot Kaur
2 Min Read

ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਾਲੇ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਅਤੇ ਲੋਕਾਂ ਨੂੰ ਮਿਲਣ ‘ਚ ਰੁੱਝੇ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਥੋੜ੍ਹੀ ਵਿਗੜ ਗਈ ਹੈ। ਜਾਣਕਾਰੀ ਅਨੁਸਾਰ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ।

ਪੰਜਾਬ ਬਚਾਓ ਯਾਤਰਾ ਅੱਜ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ। ਪਰ ਹੁਣ ਇਸ ਯਾਤਰਾ ਦੀ ਅਗਵਾਈ ਬਿਕਰਮ ਮਜੀਠੀਆ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਸੁਖਬੀਰ ਬਾਦਲ ਨੂੰ ਦਸਤ ਲੱਗ ਗਏ ਹਨ। ਜਿਸ ਤੋਂ ਬਾਅਦ ਉਸ ਲਈ ਯਾਤਰਾ ‘ਚ ਹਿੱਸਾ ਲੈਣਾ ਮੁਸ਼ਕਿਲ ਹੋ ਗਿਆ ਹੈ।

ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਇੱਕ ਵਾਰ ਫਿਰ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਹਾਲ ਹੀ ‘ਚ CM ਭਗਵੰਤ ਮਾਨ ਆਪਣੀਆਂ ਰੈਲੀਆਂ ਅਤੇ ਭਾਸ਼ਣਾਂ ‘ਚ ਸੁਖਬੀਰ ਬਾਦਲ ਨੂੰ ਤਾਅਨੇ ਮਾਰ ਰਹੇ ਹਨ। ਪਿਛਲੀ ਰੈਲੀ ਵਿੱਚ ਹੀ ਸੀਐਮ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਬਾਹਰ ਦਾ ਤਾਪਮਾਨ ਦੇਖ ਕੇ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment