ਜੰਤਰ-ਮੰਤਰ ਦੇ ਧਰਨੇ ਦਾ ਸੇਕ ਪੁੱਜਾ ਪੰਜਾਬ ਦੇ ਗੁਰਦਾਸਪੁਰ , ਫੂਕਿਆ ਸਾਂਸਦ ਬ੍ਰਿਜ਼ ਭੂਸ਼ਣ ਦਾ ਪੁਤਲਾ

navdeep kaur
2 Min Read

ਗੁਰਦਾਸਪੁਰ : ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮਹਿਲਾ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਚੱਲ ਰਿਹਾ। ਧਰਨਾ ਦਿੱਲੀ ਚ ਚੱਲ ਰਿਹੈ ਪਰ ਖਿਡਾਰੀਆਂ ਦੇ ਸੰਘਰਸ਼ ਦਾ ਸੇਕ ਹੁਣ ਪੰਜਾਬ ਤੱਕ ਵੀ ਪੁੱਜਾ। ਖਬਰ ਗੁਰਦਾਸਪੁਰ ਤੋਂ ਜਿੱਥੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬ੍ਰਿਜ਼ ਭੂਸ਼ਣ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਹਟਾਇਆ ਜਾਵੇ। ਜਦੋ ਤੱਕ ਇਹ ਇਨਸਾਫ਼ ਨਹੀਂ ਮਿਲਦਾ ਉਸ ਸਮੇ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਬ੍ਰਜ਼ ਭੂਸ਼ਣ ਦੇ ਖ਼ਿਲਾਫ਼ ਐਕਸ਼ਨ ਨਾ ਲਿਆ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੱਡਿਆ ਜਾਵੇਗਾ। ਜੋ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇਗਾ। ਲਗਾਤਾਰ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਹੁਣ ਦੇਖਣਾ ਇਹੀ ਹੋਵੇਗਾ ਕਿ ਪ੍ਰਦਰਸ਼ਕਾਰੀਆਂ ਨੂੰ ਕਾਰਵਾਈ ਲਈ ਹੋਰ ਕਿੰਨਾ ਸਮਾਂ ਇਤਜ਼ਾਰ ਕਰਨਾ ਪਵੇਗਾ।
ਉੱਧਰ ਦਿੱਲੀ ’ਚ ਜੰਤਰ ਮੰਤਰ ਦੇ ਬਾਹਰ ਲੱਗੇ ਧਰਨੇ ਦਾ ਸੇਕ ਹੁਣ ਪੰਜਾਬ ਤੱਕ ਵੀ ਪਹੁੰਚ ਗਿਆ ਹੈ। ਪੰਜਾਬ ਦੇ ਗੁਰਦਾਸ ‘ਚ ਪਹਿਲਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜਿਨਸੀ ਸੋਸ਼ਣ ਮਾਮਲੇ ਦੇ ਮੁਲਜ਼ਮ ਬ੍ਰਿਜ਼ ਭੂਸ਼ਣ ਦਾ ਪੁਤਲਾ ਫੂਕਿਆ ਜਾ ਰਿਹਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment