ਪਾਕਿ ਤਾਲਿਬਾਨ ਦੇ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 4 ਫ਼ੌਜੀਆਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ

TeamGlobalPunjab
2 Min Read

ਕੁਏਟਾ: ਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਦੱਖਣ -ਪੱਛਮੀ ਬਲੋਚਿਸਤਾਨ ਪ੍ਰਾਂਤ ਵਿੱਚ ਐਤਵਾਰ ਤੜਕੇ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 4 ਫ਼ੌਜੀਆਂ ਦੀ ਮੌਤ ਹੋ ਗਈ, 20 ਤੋਂ ਵੱਧ ਜ਼ਖ਼ਮੀ ਹੋ ਗਏ।

ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਜ਼ਹਰ ਅਕਰਮ ਨੇ ਕਿਹਾ ਕਿ ਅਰਧ ਸੈਨਿਕ ਫਰੰਟੀਅਰ ਕੋਰ ਦੇ ਇੱਕ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ।ਇੱਥੇ ਇਕ ਆਤਮਘਾਤੀ ਹਮਲਾਵਰ ਮੋਟਰ ਸਾਈਕਲ ‘ਤੇ ਆਇਆ ਤੇ ਉਸ ਨੇ ਫ਼ੌਜੀਆਂ ਦੇ ਟਰੱਕ ‘ਚ ਟੱਕਰ ਮਾਰ ਕੇ ਧਮਾਕਾ ਕਰ ਦਿੱਤਾ। ਜ਼ਖ਼ਮੀਆਂ ‘ਚ 18 ਫ਼ੌਜੀ ਫਰੰਟੀਅਰ ਕੋਰ ਦੇ ਹੀ ਹਨ।ਤਾਲਿਬਾਨ ਦੇ ਆਤਮਘਾਤੀ ਹਮਲੇ ‘ਚ ਫਰੰਟੀਅਰ ਕੋਰ ਦੇ 4 ਫ਼ੌਜੀਆਂ ਦੀ ਮੌਤ ਹੋ ਗਈ, 20 ਤੋਂ ਵੱਧ ਜ਼ਖ਼ਮੀ ਹੋ ਗਏ।

ਇਸ ਘਟਨਾ ਦੀ ਜ਼ਿੰਮੇਵਾਰੀ ਟੀਟੀਪੀ ਨੇ ਲੈ ਕੇ ਪਾਕਿਸਤਾਨ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਬਣਵਾਉਣ ਤੋਂ ਬਾਅਦ ਵੀ ਉਹ ਚੈਨ ਨਾਲ ਨਹੀਂ ਬੈਠ ਸਕੇਗਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਨਿੰਦਾ ਕੀਤੀ। ਬਲੋਚਿਸਤਾਨ ‘ਚ ਦੋ ਹਫ਼ਤੇ ਪਹਿਲਾਂ ਹੀ ਜਿਆਰਤ ਜ਼ਿਲ੍ਹੇ ‘ਚ ਇਕ ਬਾਰੂਦੀ ਸੁਰੰਗ ਦੇ ਧਮਾਕੇ ‘ਚ ਤਿੰਨ ਸਿਪਾਹੀਆਂ ਦੀ ਮੌਤ ਹੋ ਗਈ ਸੀ। ਰਾਇਟਰ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਆਤਮਘਾਤੀ ਹਮਲਾਵਰ ਦੀ ਮੋਟਰਸਾਈਕਲ ‘ਚ ਕਰੀਬ ਛੇ ਕਿੱਲੋ ਧਮਾਕਾਖੇਜ਼ ਸਮੱਗਰੀ ਬੱਝੀ ਹੋਈ ਸੀ।ਗ੍ਰਿਹ ਮੰਤਰੀ ਸ਼ੇਖ ਰਾਸ਼ਿਦ ਨੇ ਦੱਸਿਆ ਕਿ ਹਮਲਾ ਉਸ ਸਮੇਂ ਹੋਇਆ, ਜਦੋਂ ਚੌਕੀ ਦੀ ਸੁਰੱਖਿਆ ਵਿਵਸਥਾ ਬਦਲੀ ਜਾ ਰਹੀ ਸੀ।

- Advertisement -

 

 

Share this Article
Leave a comment