ਦਿੱਲੀ ‘ਚ ਅਨਲੌਕ 5 ਦਾ ਐਲਾਨ,ਦਿੱਲੀ ‘ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ ਸਮਾਰੋਹ ‘ਚ 50 ਲੋਕਾਂ ਨੂੰ ਮਿਲੀ ਇਜਾਜ਼ਤ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਦੀ ਰਫ਼ਤਾਰ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਤੋਂ ਬਾਅਦ ਦਿੱਲੀ ‘ਚ ਅਨਲੌਕ 5 ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਜਿਮ ਅਤੇ ਯੋਗ ਸੰਸਥਾਨਾਂ ਨੂੰ 50 ਫੀਸਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਿਆਹ ਹਾਲ, ਹੋਟਲ ਅਤੇ ਬੈਂਕਵੇਟ ਹਾਲ  ਸੋਮਵਾਰ ਤੋਂ  50 ਦੇ ਕਰੀਬ ਮਹਿਮਾਨਾਂ ਦੀ ਗਿਣਤੀ ਦੇ ਨਾਲ ਸਮਾਗਮ ਕਰਾਉਣ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ ਘਰ ਅਤੇ ਕੋਰਟ ਵਿੱਚ ਵਿਆਹ ਸਮਾਗਮ ਦੌਰਾਨ ਵੱਧ ਤੋਂ ਵੱਧ 20 ਲੋਕ ਹੀ ਸ਼ਾਮਲ ਹੋ ਸਕਣਗੇ।

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਸ਼ਨੀਵਾਰ ਦੇਰ ਰਾਤ ਅਨਲੌਕ 5 ਲਈ   ਛੋਟ ਦਾ ਐਲਾਨ ਕੀਤਾ ਹੈ। ਨਵੀਂ ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਜਗ੍ਹਾ ‘ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤਾ ਜਾਵੇਗੀ ਤਾਂ ਡਿਜਾਸਟਰ ਮੈਨੇਜਮੈਂਟ ਐਕਟ, 2005 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਸੋਮਵਾਰ ਸਵੇਰੇ 5 ਵਜੇ ਤੋਂ 5 ਜੁਲਾਈ ਤੱਕ ਲਈ ਹੈ।

ਇਸ ਦੇ ਨਾਲ ਹੀ ਟੀਕਾਕਰਣ ਦੇ ਸਾਰੇ ਰਿਕਾਰਡ ਦਿੱਲੀ ਵਿਚ ਤੋੜ ਦਿੱਤੇ ਗਏ ਹਨ। ਦਿੱਲੀ ਵਿਚ ਪਹਿਲੀ ਵਾਰ, ਇਕ ਦਿਨ ਵਿਚ ਦੋ ਲੱਖ ਤੋਂ ਵੱਧ ਟੀਕੇ ਲਗਾਏ ਗਏ ਹਨ। ਸ਼ਨੀਵਾਰ ਨੂੰ, 2,05,170 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ।

Share this Article
Leave a comment