ਅਚਾਨਕ ਦੇਰ ਰਾਤ ਬਟਾਲਾ ਦੀ ਵਧੀ ਸੁਰੱਖਿਆ,ਆਈ ਜੀ ਸਮੇਤ ਐਸ ਐਸ ਪੀ ,ਦੇਰ ਰਾਤ ਬਟਾਲਾ ਦੀਆਂ ਸੜਕਾਂ ਤੇ ,ਜਗ੍ਹਾ ਜਗ੍ਹਾ ਕੀਤੀ ਗਈ ਨਾਕੇਬੰਦੀ

navdeep kaur
1 Min Read

ਬਟਾਲਾ :ਵੈਸਾਖੀ ਦੇ ਮੱਦੇਨਜ਼ਰ ਅਚਾਨਕ ਦੇਰ ਰਾਤ ਵਧੀ ਬਟਾਲਾ ਦੀ ਸੁਰੱਖਿਆ,ਡੀ ਆਈ ਜੀ ਸਮੇਤ ਐਸ ਐਸ ਪੀ ,ਐਸ ਪੀ ,ਡੀ ਐਸ ਪੀ ਰੈਂਕ ਦੇ ਅਧਿਕਾਰੀ ਉਤਰੇ ਦੇਰ ਰਾਤ ਬਟਾਲਾ ਦੀਆਂ ਸੜਕਾਂ ਤੇ ,ਜਗ੍ਹਾ ਜਗ੍ਹਾ ਕੀਤੀ ਗਈ ਨਾਕੇਬੰਦੀ ,ਹਰ ਆਉਣ ਜਾਣ ਵਾਲੇ ਵਾਹਨ ਦੀ ਕੀਤੀ ਜਾ ਰਹੀ ਚੈਕਿੰਗ ,,,ਡੀ ਆਈ ਜੀ ਦਾ ਕਹਿਣਾ ਕੇ ਵੈਸਾਖੀ ਦੇ ਮੁੱਦੇਨਜਰ ਮਾਹੌਲ ਸ਼ਾਂਤਮਈ ਰੱਖਣ ਦੇ ਕਾਰਨ ਕੀਤੀ ਗਈ ਸਖਤੀ ,ਇਸ ਮੌਕੇ ਡੀ ਆਈ ਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਵੈਸਾਖੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਸੁਰੱਖਿਆ ਵਧਾਈ ਗਈ ਹੈ ਤਾਂਕਿ ਵੈਸਾਖੀ ਦੇ ਮੌਕੇ ਕੋਈ ਵੀ ਸ਼ਰਾਰਤੀ ਅਤੇ ਗਲਤ ਅਨਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਗਲਤ ਅਨਸਰ ਖੁਲੇਆਮ ਘੁੰਮਣ ਤੋਂ ਗੁਰੇਜ਼ ਕਰਨ ਤਾਂਕਿ ਸ਼ਾਂਤਮਈ ਮਾਹੌਲ ਬਰਕਰਾਰ ਰੱਖਿਆ ਜਾ ਸਕੇ ਬਾਕੀ ਉਹਨਾਂ ਅਮ੍ਰਿਤਪਾਲ ਸਿੰਘ ਦੇ ਪੋਸਟਰ ਲਾਗਉਣ ਨੂੰ ਲੈਕੇ ਕਿਹਾ ਕਿ ਉਸਦੇ ਪੋਸਟਰ ਪੂਰੇ ਪੰਜਾਬ ਵਿੱਚ ਲਗਾਏ ਗਏ ਹਨ ਕਿਉਕਿ ਪੰਜਾਬ ਪੁਲਿਸ ਨੂੰ ਉਹ ਲੋੜੀਂਦਾ ਹੈ ਅਤੇ ਪੰਜਾਬ ਪੁਲਿਸ ਉਸਨੂੰ ਵੀ ਜਲਦ ਕਾਬੂ ਕਰ ਲਵੇਗੀ।

ਬਾਕੀ ਤੁਹਾਨੂੰ ਦਸ ਦਈਏ ਕੇ ਅਮ੍ਰਿਤਪਾਲ ਬਾਰੇ ਸੁਚਨਾ ਦੇਣ ਦੇ ਪੋਸਟਰ ਅੱਜ ਹੀ ਸਵੇਰੇ ਪੂਰੇ ਬਟਾਲਾ ਵਿੱਚ ਲਗਾਏ ਗਏ। ਅਤੇ ਡੀ ਆਈ ਜੀ ਰੈਂਕ ਦੇ ਅਫਸਰ ਵੀ ਬਟਾਲਾ ਪੁਜੇ। ਪਪਲਪ੍ਰੀਤ ਸਿੰਘ ਵੀ ਬੀਤੇ ਦਿਨੀ ਬਟਾਲਾ ਤੋਂ 13 ਕਿਲੋਮੀਟਰ ਦੂਰ ਕੱਥੂਨੰਗਲ ਤੋਂ ਹੀ ਕਾਬੂ ਕੀਤਾ ਗਿਆ ਸੀ।

Share this Article
Leave a comment