ਅਮਰੀਕਾ ਦੇ ਸੈਨ ਐਨਟੋਨਿਓ ‘ਚ ਗੋਲੀਬਾਰੀ, 2 ਮੌਤਾਂ, 5 ਜ਼ਖਮੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਸੈਨ ਐਨਟੋਨਿਓ ਦੇ ਕਲੱਬ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਇਹ ਫਾਇਰਿੰਗ ਇੱਕ ਮਿਉਜ਼ੀਅਮ ਵਿੱਚ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਥਾਨਕ ਮੀਡੀਆ ਦਾ ਹਵਾਲਿਆ ਦਿੰਦੇ ਹੋਏ ਦੱਸਿਆ ਹੈ ਕਿ ਸੈਨ ਐਨਟੋਨਿਓ ਵਿੱਚ ਹੋਈ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜ ਲੋਕ ਜਖ਼ਮੀ ਹੋ ਗਏ। ਇੱਕ ਨੇ ਹਸਪਤਾਲ ਵਿੱਚ ਦਮ ਤੋਡ਼ ਦਿੱਤਾ। ਫਿਲਹਾਲ ਪੀਡ਼ਤਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਦੱਸ ਦਈਏ ਅਮਰੀਕਾ ਵਿਚ 24 ਘੰਟੇ ਅੰਦਰ ਦੂਜੀ ਗੋਲੀਬਾਰੀ ਹੈ। ਇਸ ਤੋਂ ਪਹਿਲਾਂ ਹੋਨੋਲੁਲੁ ਵਿੱਚ ਐਤਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਹੋਨੋਲੁਲੁ ਵਿੱਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨਾਲ ਮੁੱਠਭੇੜ ਦੌਰਾਨ ਇਹ ਘਟਨਾ ਵਾਪਰੀ।

Share this Article
Leave a comment