ਇਟਲੀ ਤੋਂ ਆਈ ਮਾੜੀ ਖਬਰ, ਵੱਖ-ਵੱਖ ਹਾਦਸਿਆਂ ‘ਚ 3 ਪੰਜਾਬੀਆਂ ਦੀ ਮੌਤ

TeamGlobalPunjab
2 Min Read

ਇਟਲੀ: ਦੁਨੀਆਂ ਭਰ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਟਲੀ ਤੋਂ ਪੰਜਾਬੀਆਂ ਲਈ ਉਸ ਵੇਲੇ ਮਾੜੀ ਖਬਰ ਆਈ ਜਦੋਂ ਵੱਖ-ਵੱਖ ਹਾਦਸਿਆਂ ‘ਚ ਤਿੰਨ ਦੀ ਮੌਤ ਹੋ ਗਈ। ਪਹਿਲਾ ਹਾਦਸਾ ਲਾਤੀਨੂੰ ਨਵੀਤੋ ਵਿਖੇ ਵਾਪਰਿਆ ਜਿਥੇ 50 ਸਾਲ ਦਾ ਦਲਜਿੰਦਰ ਸਿੰਘ ਦਮ ਤੋੜ ਗਿਆ। ਜਾਣਕਾਰੀ ਮੁਤਾਬਕ ਦਲਜਿੰਦਰ ਸਿੰਘ ਪੰਜਾਬ ਦੇ ਹੁਸ਼ਿਆਪੁਰ ਜ਼ਿਲ੍ਹੇ ਨਾਲ ਸਬੰਧਤ ਸੀ। ਉਹ ਕੰਮ ‘ਤੇ ਜਾਣ ਲਈ ਘਰੋਂ ਸਾਈਕਲ ‘ਤੇ ਰਵਾਨਾ ਹੋਇਆ ਅਤੇ ਰਾਹ ‘ਚ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਦਲਜਿੰਦਰ  ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਦੂਜੀ ਘਟਨਾ ਇਟਲੀ ਦੇ ਕਸਬਾ ਬਰਮਬਾਤੇ ਵਿਖੇ ਵਾਪਰੀ ਜਿਥੇ 37 ਸਾਲ ਦੇ ਮੋਹਿਤ ਕੌਸ਼ਲ ਦੀ ਅਚਾਨਕ ਮੌਤ ਹੋ ਗਈ। ਕੌਸ਼ਲ ਪੰਜਾਬ ਦੇ ਬਲਾਚੌਰ ਕਸਬੇ ਨਾਲ ਸਬੰਧਤ ਸੀ ਜਿਸ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਮੋਹਿਤ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮੋਹਿਤ ਕੌਸ਼ਲ 10 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਪੰਜਾਬ ਤੋਂ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

ਉਥੇ ਹੀ ਤੀਜਾ ਹਾਦਸਾ ਇਟਲੀ ਦੇ ਸੈਰਤਾ ਵਿਖੇ ਵਾਪਰਿਆ ਜਿੱਥੇ 46 ਸਾਲਾ ਦੇ ਸੁਰਿੰਦਰ ਕੁਮਾਰ ਨੇ ਦਮ ਤੋੜ ਦਿੱਤਾ। ਸੁਰਿੰਦਰ ਕੁਮਾਰ ਬਾਜ਼ਾਰ ‘ਚੋਂ ਆਪਣੀ ਸਕੂਟੀ ‘ਤੇ ਰਵਾਨਾ ਹੋਇਆ ਜਿਸ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਸੁਰਿੰਦਰ ਕੁਮਾਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਹਾਦਸਾ ਇਕ ਪੈਟਰੋਲ ਪੰਪ ਨੇੜੇ ਵਾਪਰਿਆ ਜਿਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਪੁਲਿਸ ਵੱਲੋਂ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Share this Article
Leave a comment