ਸੂਡਾਨ ਦੀ ਫੈਕਟਰੀ ‘ਚ ਭਿਆਨਕ ਧਮਾਕਾ, 18 ਭਾਰਤੀਆਂ ਸਣੇ 23 ਮੌਤਾਂ, ਕਈ ਜ਼ਖਮੀ

TeamGlobalPunjab
2 Min Read

ਸੁਡਾਨ ਦੀ ਰਾਜਧਾਨੀ ਖਾਰਤੂਮ ‘ਚ ਚੀਨੀ ਮਿੱਟੀ ਦੀ ਇਕ ਫ਼ੈਕਟਰੀ ‘ਚ ਧਮਾਕਾ ਹੋਣ ਨਾਲ 18 ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ 130 ਦੇ ਲਗਭਗ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਫ਼ੈਕਟਰੀ ‘ਚ ਵੱਡੀ ਗਿਣਤੀ ‘ਚ ਭਾਰਤੀ ਕੰਮ ਕਰਦੇ ਹਨ। ਇਸ ਦੌਰਾਨ ਸੂਡਾਨ ‘ਚ ਭਾਰਤੀ ਦੂਤਾਵਾਸ ਨੇ ਵੈਬਸਾਈਟ ‘ਤੇ ਇਸ ਘਟਨਾ ‘ਚ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਗਈ ਹੈ ।

ਦੂਤਾਵਾਸ ਨੇ ਜੋ ਸੂਚੀ ਜਾਰੀ ਕੀਤੀ ਹੈ ਉਸ ਮੁਤਾਬਕ 16 ਭਾਰਤੀ ਲਾਪਤਾ ਹਨ ਜਦਕਿ 7 ਭਾਰਤੀ ਹਸਪਤਾਲ ‘ਚ ਭਰਤੀ ਹਨ। ਤਿੰਨ ਲੋਕ ਆਈ.ਸੀ.ਯੂ ‘ਚ ਰੱਖੇ ਗਏ ਹਨ। ਭਾਰਤੀ ਦੂਤਾਵਾਸ ਨੇ ਇਹ ਵੀ ਦੱਸਿਆ ਕਿ ਕੰਪਨੀ ‘ਚ ਕੰਮ ਕਰਨ ਵਾਲੇ ਭਾਰਤੀਆਂ ‘ਚੋਂ 34 ਸੁਰੱਖਿਅਤ ਹਨ।

ਭਾਰਤ ਦੇ ਵਿਦੇਸ਼ੀ ਮੰਤਰੀ ਐੱਸ.ਜੈ ਸ਼ੰਕਰ ਨੇ ਸੂਡਾਨ ‘ਚ ਹੋਏ ਇਸ ਦਰਦਨਾਕ ਹਾਦਸੇ ‘ਤੇ ਦੁੱਖ ਜਤਾਉਂਦੇ ਕਿਹਾ, ਸਾਨੂੰ ਹੁਣੇ ਇਹ ਦੁਖਦ ਸੂਚਨਾ ਮਿਲੀ ਹੈ । ਸੂਡਾਨ ਦੀ ਰਾਜਧਾਨੀ ਖਾਰਤੂਮ ਦੇ ਬਾਹਰੀ ਖੇਤਰ ਵਿੱਚ ਸਾਲੂਮੀ ਨਾਮ ਦੀ ਟਾਇਲ ਬਣਾਉਣ ਵਾਲੀ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ ਹੈ ।

- Advertisement -

ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਇਸ ਵਿੱਚ ਕੁੱਝ ਭਾਰਤੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਦਕਿ ਕਈ ਗੰਭੀਰ ਰੂਪ ਨਾਲ ਜਖ਼ਮੀ ਹਨ। ਦੂਤਾਵਾਸ ਨੇ ਦੱਸਿਆ ਕਿ ਕਾਰਖਾਨੇ ਵਿੱਚ 50 ਤੋਂ ਜ਼ਿਆਦਾ ਭਾਰਤੀ ਕੰਮ ਕਰਦੇ ਹਨ ।

Share this Article
Leave a comment