ਨਵੀਂ ਦਿੱਲੀ: ਰਾਜਧਾਨੀ ਦੇ ਰੋਹਿਣੀ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਲਗਭਗ 9:30 ਵਜੇ ਮਹਿਲਾ ਸਬ ਇੰਸਪੈਕਟਰ ਪ੍ਰਿਤੀ ਅਹਿਲਾਵਤ ਦਾ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱੱਤਾ। ਪ੍ਰਿਤੀ ਪੂਰਬੀ ਦਿੱਲੀ ਦੇ ਪਟਪੜਗੰਜ ਇੰਡਸਟ੍ਰੀਅਲ ਏਰੀਆ ਵਿੱਚ ਤਾਇਨਾਤ ਸਨ।
ਰਾਤ ਸਮੇਂ ਉਹ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਮੈਟਰੋ ਤੋਂ ਪੂਰਬੀ ਰੋਹਿਣੀ ਮੈਟਰੋ ਸਟੇਸ਼ਨ ਪਹੁੰਚੀ ਅਤੇ ਫਿਰ ਪੈਦਲ ਹੀ ਆਪਣੇ ਘਰ ਵੱਲ ਜਾ ਰਹੀ ਸੀ। ਤਾਂ ਪਿੱਛੋਂ ਇੱਕ ਨੌਜਵਾਨ ਆਇਆ ਤੇ ਉਸ ਦੀ ਪ੍ਰੀਤੀ ‘ਤੇ ਲਗਭਗ ਤਿੰਨ ਰਾਊਂਡ ਫਾਇਰ ਕੀਤੇ ਜਿਨ੍ਹਾਂ ਚੋਂ ਪ੍ਰੀਤੀ ਨੂੰ ਦੋ ਗੋਲੀਆਂ ਲੱਗੀਆਂ ਜਦਕਿ ਇੱਕ ਨੇੜੇ ਜਾ ਰਹੀ ਕਾਰ ਦੇ ਸ਼ੀਸ਼ੇ ਵਿੱਚ ਲੱਗੀ। ਪ੍ਰੀਤੀ ਨੂੰ ਇੱਕ ਗੋਲੀ ਸਿਰ ਵਿੱਚ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।
ਕਿਸੇ ਰਾਹਗੀਰ ਨੇ ਪੁਲਿਸ ਨੂੰ 112 ਉੱਤੇ ਕਾਲ ਕਰ ਵਾਰਦਾਤ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਜਦੋਂ ਮੌਕੇ ਉੱਤੇ ਪਹੁੰਚਕੇ ਜਾਂਚ ਕੀਤੀ , ਤਾਂ ਉਨ੍ਹਾਂਨੂੰ ਪਤਾ ਲਗਾ ਕਿ ਮਰਨ ਵਾਲੀ ਮਹਿਲਾ ਸਬ-ਇੰਸਪੈਕਟਰ ਹਨ।
ਪੁਲਿਸ ਨੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਐਂਗਲ ਤੋਂ ਇਸ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ।