ਪ੍ਰਧਾਨ ਮੰਤਰੀ ਟਰੂਡੋ ਨੇ 12 ਦਸੰਬਰ ਨੂੰ ਮਿਸੀਸਾਗਾ-ਲੇਕਸ਼ੋਰ ‘ਚ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

Rajneet Kaur
2 Min Read

ਓਨਟਾਰੀਓ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਸੀਸਾਗਾ-ਲੇਕਸ਼ੋਰ ਰਾਈਡਿੰਗ ਵਿਚ ਜਿਮਨੀ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਮਿਸੀਸਾਗਾ-ਲੇਕੇਸ਼ੋਰ ਵਿੱਚ ਵੋਟਰ 12 ਦਸੰਬਰ ਨੂੰ ਆਪਣੇ ਨਵੇਂ ਸੰਸਦ ਮੈਂਬਰ ਨੂੰ ਚੁਣਨ ਲਈ ਚੋਣਾਂ ਵਿੱਚ ਹਿੱਸਾ ਲੈਣਗੇ। ਇਹ ਸੀਟ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਖਾਲੀ ਹੋ ਗਈ ਸੀ ਜਦੋਂ ਸਾਬਕਾ ਲਿਬਰਲ ਐਮਪੀ ਸਵੈਨ ਸਪੈਂਗਾਮੈਨ ਨੇ ਐਲਾਨ ਕੀਤਾ ਸੀ ਕਿ ਉਹ ਸੰਯੁਕਤ ਰਾਸ਼ਟਰ ਵਿਚ ਨਵਾਂ ਅਹੁਦਾ ਸੰਭਾਲਣ ਲਈ ਅਸਤੀਫ਼ਾ ਦੇ ਰਹੇ ਹਨ।

ਲਿਬਰਲਾਂ ਨੂੰ ਉਮੀਦ ਹੈ ਕਿ ਓਨਟਾਰੀਓ ਦੇ ਸਾਬਕਾ ਫ਼ਾਈਨੈਂਸ ਮਿਨਿਸਟਰ ਚਾਰਲਜ਼ ਸੂਜ਼ਾ ਚੋਣ ਜਿੱਤ ਕੇ ਇਹ ਨਵਾਂ ਅਹੁਦਾ ਸੰਭਾਲ ਲੈਣਗੇ। ਸੂਜ਼ਾ ਸੂਬਾਈ ਲਜਿਸਲੇਚਰ ਵਿਚ ਇਸ ਰਾਈਡਿੰਗ ਦੀ ਇੱਕ ਦਹਾਕੇ ਤੋਂ ਵੱਧ ਸਮਾਂ ਨੁਮਾਇੰਦਗੀ ਕਰ ਚੁੱਕੇ ਹਨ।ਰਾਈਡਿੰਗ ਦੀ ਨੁਮਾਇੰਦਗੀ ਵੱਡੇ ਪੱਧਰ ‘ਤੇ ਸੰਘੀ ਲਿਬਰਲਾਂ ਦੁਆਰਾ ਕੀਤੀ ਗਈ ਹੈ, ਜਦੋਂ ਕਿ ਕੰਜ਼ਰਵੇਟਿਵਾਂ ਨੇ 2011 ਤੋਂ 2015 ਤੱਕ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਬਹੁਮਤ ਵਾਲੀ ਸਰਕਾਰ ਦੇ ਅਧੀਨ ਇਸ ਨੂੰ ਸੰਭਾਲਿਆ ਸੀ।

ਪੀਅਰ ਪੌਲੀਐਵ ਦੇ ਕੰਜ਼ਰਵੇਟਿਵ ਲੀਡਰ ਬਣਨ ਤੋਂ ਬਾਅਦ ਇਹ ਪਹਿਲਾ ਫ਼ੈਡਰਲ ਮੁਕਾਬਲਾ ਹੈ। ਪੀਲ ਪੁਲਿਸ ਅਫ਼ਸਰ ਰੌਨ ਸ਼ਿੰਜ਼ਰ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਰਾਈਡਿੰਗ ਤੋਂ ਜਿਮਨੀ ਚੋਣ ਲੜਨ ਦਾ ਇਰਾਦਾ ਕੀਤਾ ਹੈ। ਸਾਬਕਾ ਸੂਬਾਈ ਕੰਸਟੀਚੂਐਂਸੀ ਅਸਿਸਟੈਂਟ ਜੂਲੀਆ ਕੋਲ ਐਨਡੀਪੀ ਉਮੀਦਵਾਰ ਹਨ ਅਤੇ ਫ਼ੈਡਰਲ ਗ੍ਰੀਨ ਪਾਰਟੀ ਤਰਫ਼ੋਂ ਮੈਰੀ ਕਿਡਨਿਊ ਚੋਣ ਮੈਦਾਨ ਵਿਚ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment